ਸੁਖਬੀਰ ਬਾਦਲ ਦੀ ਫਿਰ ਫਿਸਲੀ ਜ਼ੁਬਾਨ, ਜਾਣੋ ਕੀ ਬੋਲੇ

Monday, Feb 04, 2019 - 07:01 PM (IST)

ਸੁਖਬੀਰ ਬਾਦਲ ਦੀ ਫਿਰ ਫਿਸਲੀ ਜ਼ੁਬਾਨ, ਜਾਣੋ ਕੀ ਬੋਲੇ

ਜਲੰਧਰ/ਲੁਧਿਆਣਾ (ਨਰਿੰਦਰ ਮਹਿੰਦਰੂ) : ਆਪਣੇ ਬੋਲਾਂ ਰਾਹੀਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਕ ਵਾਰ ਫਿਰ ਜ਼ੁਬਾਨ ਫਿਸਲੀ ਹੈ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਖਾਲੀ ਦਲ ਬੋਲ ਬੈਠੇ। ਸੁਖਬੀਰ ਦੀ ਜ਼ੁਬਾਨ ਉਸ ਸਮੇਂ ਫਿਸਲੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਗੁਰਾਇਆ 'ਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਵਿਚ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਸੁਖਬੀਰ ਆਪਣੀ ਪਾਰਟੀ ਅਕਾਲੀ ਦਲ ਨੂੰ 'ਖਾਲੀ' ਦੱਲ ਬੋਲ ਬੈਠੇ। 
ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਫਿਸਲੀ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਵਿਚ ਸੁਖਬੀਰ ਨੇ ਬੋਲਣਾ ਕੁਝ ਹੁੰਦਾ ਹੈ ਤੇ ਬੋਲ ਕੁੱਝ ਜਾਂਦੇ ਹਨ। ਇਸ ਤੋਂ ਪਹਿਲਾਂ ਭਰੇ ਮੰਚ 'ਤੇ ਸੁਖਬੀਰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਗਲਤੀ ਨਾਲ 'ਪਿਤਾ ਸਮਾਨ' ਵੀ ਆਖ ਗਏ ਸਨ।


author

Gurminder Singh

Content Editor

Related News