ਪੰਜਾਬ ''ਚ ਵੱਡਾ ਕਾਂਡ, ਰੰਜਿਸ਼ ਕਾਰਨ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ

Saturday, Apr 19, 2025 - 10:12 PM (IST)

ਪੰਜਾਬ ''ਚ ਵੱਡਾ ਕਾਂਡ, ਰੰਜਿਸ਼ ਕਾਰਨ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ

ਮਲੋਟ (ਜੁਨੇਜਾ)- ਮਲੋਟ ਨੇੜਲੇ ਪਿੰਡ ਅਬੁਲਖੁਰਾਣਾ ਵਿਖੇ ਅੱਜ ਸ਼ਾਮ ਨੂੰ ਪੁਰਾਣੀ ਰੰਜਿਸ਼ ਕਾਰਨ ਪਿਓ-ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੇਲੇ ਦੋਵੇਂ ਪਿਓ-ਪੁੱਤ ਖੇਤਾਂ ’ਚ ਕੰਮ ਕਰ ਰਹੇ ਸਨ। ਇਸ ਮਾਮਲੇ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਪੁਲਸ ਨੇ ਮੌਕੇ ’ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਜਾਣਕਾਰੀ ਅਨੁਸਾਰ ਅਬੁਲਖੁਰਾਣਾ ਪਿੰਡ ਦੇ ਇਕ ਵੱਡੇ ਜ਼ਿਮੀਦਾਰ ਤੇ ਜੈਲਦਾਰ ਪਰਿਵਾਰ ਦੇ ਵਿਨੈ ਪ੍ਰਤਾਪ ਸਿੰਘ ਦੀ ਪਿੰਡ ਦੇ ਹੀ ਸ਼ਰੀਕੇ ’ਚੋਂ ਜੈਲਦਾਰ ਪਰਿਵਾਰ ਨਾਲ ਪੁਰਾਣੀ ਰੰਜਿਸ਼ ਚੱਲਦੀ ਸੀ। ਅੱਜ ਸ਼ਾਮ ਵੇਲੇ ਜਦੋਂ ਵਿਨੇ ਪ੍ਰਤਾਪ ਸਿੰਘ ਆਪਣੇ ਪੁੱਤਰ ਸੂਰਜ ਪ੍ਰਤਾਪ ਸਿੰਘ (25) ਨਾਲ ਆਪਣੇ ਲਾਲਬਾਈ ਰੋਡ ’ਤੇ ਖੇਤਾਂ ’ਚ ਸੀ ਤਾਂ ਦੂਜੀ ਧਿਰ ਦੇ ਵਿਅਕਤੀ ਵਲੋਂ ਪਿਓ-ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸ਼ਾਮ ਵੇਲੇ ਦੀ ਹੈ। ਮਲੋਟ ਦੇ ਡੀ. ਐੱਸ. ਪੀ. ਇਕਬਾਲ ਸਿੰਘ ਸੰਧੂ ਤੇ ਐੱਸ. ਐੱਚ. ਓ. ਵਰੁਣ ਕੁਮਾਰ ਯਾਦਵ ਮੌਕੇ ’ਤੇ ਪੁੱਜ ਗਏ। ਪੁਲਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਨੇ ਪ੍ਰਤਾਪ ਸਿੰਘ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਭਾਣਜਾ ਹੈ।


author

Inder Prajapati

Content Editor

Related News