ਭਗਵੰਤ ਮਾਨ ਇਕ ਡੰਮੀ ਮੁੱਖ ਮੰਤਰੀ ਜੋ ਕੁਝ ਵੀ ਨਹੀਂ ਕਰ ਸਕਦਾ : ਸੁਖਵੀਰ ਬਾਦਲ

06/16/2022 12:56:38 PM

ਤਪਾ ਮੰਡੀ (ਸ਼ਾਮ,ਗਰਗ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਗ੍ਰਵਾਲ ਧਰਮਸ਼ਾਲਾ ਤਪਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਿੱਤੇ ਉਪਦੇਸ਼ 'ਤੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਜੁਲਮ ਕਰਨਾ ਵੀ ਬੁਰਾ ਹੈ ਅਤੇ ਸਹਿਣਾ ਵੀ ਬੁਰਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੇ ਨਾ ਕੋਈ ਡਾਕਾ ਮਾਰਿਆਂ ਨਾ ਕੋਈ ਚੋਰੀ ਕੀਤੀ। ਉਨ੍ਹਾਂ ਨੇ ਸਮੇਂ ਦੇ ਸਰਕਾਰ ਵੱਲੋਂ ਸਿੱਖ ਧਰਮ ਅਤੇ ਸਿੱਖ ਕੌਮ ‘ਤੇ ਜੋ ਜੁਲਮ ਕੀਤੇ ਸਨ ਉਨ੍ਹਾਂ ਜੁਲਮਾਂ ਨੂੰ ਬੰਦੀ ਸਿੰਘ ਸਹਾਰ ਨਹੀਂ ਸਕੇ ਅਤੇ ਉਨ੍ਹਾਂ ਨੂੰ ਇਸ ਕਰਕੇ ਹੀ ਜੇਲ੍ਹਾਂ ‘ਚ ਜਾਣਾ ਪਿਆ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ 22 ਸਾਲ ਤੋਂ ਜੇਲ੍ਹ ‘ਚ ਬੰਦ ਹਨ ਅਤੇ ਉਸ ਨੂੰ ਆਪਣੇ ਪਿਤਾ ਦੇ ਭੋਗ ਤੇ ਸਿਰਫ਼ ਇਕ ਘੰਟੇ ਦੀ ਪੈਰੋਲ ਤੇ ਛੁੱਟੀ ਮਿਲੀ ਸੀ ਅਤੇ ਉਸ ਨੂੰ 8 ਗੁਣਾ 8 ਦੇ ਜੇਲ੍ਹ ‘ਚ ਬੰਦ ਕੀਤਾ ਗਿਆ ਹੈ। ਉਸ ਨੇ ਕਿਹਾ ਜਦੋਂ ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆਂ ਤਾਂ ਉਸ ਕੋਲ ਅਫਸਰਾਂ ਨੇ ਇੱਕ ਚਿੱਠੀ ਪੇਸ਼ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਨੂੰ ਫਾਂਸੀ ਦੀ ਤਾਰੀਖ ਤੈਅ ਕੀਤੀ ਹੈ ਇਸ ਫਾਂਸੀ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਦਸਤਖਤ ਜਰੂਰੀ ਹਨ ਪਰ ਮੁੱਖ ਮੰਤਰੀ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਜਿਸ 'ਤੇ ਅਫ਼ਸਰਾਂ ਨੇ ਕਿਹਾ ਕਿ ਜੇ ਦਸਖਤ ਨਾ ਕੀਤੇ ਤਾਂ ਸੁਪਰੀਮ ਕੋਰਟ ਸਰਕਾਰ ਤੋੜ ਸਕਦੀ ਹੈ। 

ਇਹ ਵੀ ਪੜ੍ਹੋ- ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਵੱਡੇ-ਵੱਡੇ ਬਿਆਨਾਂ ਨਾਲ ਪੰਜਾਬੀਆਂ ਨੁੰ ਗੁੰਮਰਾਹ ਨਾ ਕਰਨ ਕਿ ਸਰਕਾਰ ਪਿੰਡਾਂ ਤੋਂ ਚੱਲੇਗੀ ਜਦੋਂ ਕਿ ਦਿਹਾਤੀ ਖੇਤਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਵੱਧ ਅਣਡਿੱਠ ਕੀਤਾ ਹੈ ਅਤੇ ਆਮ ਆਦਮੀ ਦੀ ਸੁਰੱਖਿਆ ਦੇ ਨਾਂ ’ਤੇ ਅਸਲ ਵਿਚ ਕੱਖ ਨਹੀਂ ਹੈ।

ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਦਾਅਵਾ: ਤ੍ਰਿਪਤ ਬਾਜਵਾ ਨੇ ਗ਼ਲਤ ਕੰਮ ਕੀਤਾ, ਕੋਈ ਕਸੂਰਵਾਰ ਬਖਸ਼ਾਂਗੇ ਨਹੀਂ

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬੀ ਅਸਲੀਅਤ ਤੋਂ ਜਾਣੂ ਹਨ ਅਤੇ ਉਨ੍ਹਾਂ ਮਹਿਸੂਸ ਕਰ ਲਿਆ ਹੈ ਕਿ ਭਗਵੰਤ ਮਾਨ ਡੰਮੀ ਮੁੱਖ ਮੰਤਰੀ ਹੈ, ਜੋ ਉਨ੍ਹਾਂ ਲਈ ਕੁਝ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ 'ਆਪ' ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਸੁਖਬੀਰ ਬਾਦਲ ਨੇ ਲੋਕਾਂ ਨੂੰ ਸਾਂਝੇ ਪੰਥਕ ਅਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਰਾਜੋਆਣਾ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬੀਆਂ ਨੇ 'ਆਪ' ਨੂੰ ਇਕ ਮੌਕਾ ਦਿੱਤਾ ਸੀ ਅਤੇ ਹੁਣ ਸਾਡੀ ਪਾਰਟੀ ਅਪੀਲ ਕਰ ਰਹੀ ਹੈ ਕਿ ਬੰਦੀ ਸਿੰਘ ਜੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਦੀ ਰਿਹਾਈ ਵਾਸਤੇ ਬੀਬਾ ਰਾਜੋਆਣਾ ਨੂੰ ਇਕ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਨਾਲ ਸੂਬੇ ਦੀ ਸਿਆਸਤ ’ਤੇ ਕੋਈ ਫਰਕ ਨਹੀ ਪਵੇਗਾ। ਇਸ ਮੌਕੇ ਸਾਬਕਾ ਮੰਤਰੀ ਕਿੰਦਰ ਸਿੰਘ ਮਲੂਕਾ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ ਟੇਕ ਸਿੰਘ ਧਨੋਲਾ,ਸਿਟੀ ਪ੍ਰਧਾਨ ਉਗਰ ਸੈਨ ਮੋੜ,ਸੰਦੀਪ ਵਿੱਕੀ ਜਿਲਾ ਮੀਤ ਪ੍ਰਧਾਨ,ਦਰਸ਼ਨ ਸਿੰਘ ਰੂੜੇਕੇ ਖੁਰਦ,ਬੀਬਾ ਜਸਵਿੰਦਰ ਕੌਰ ਸੇਰਗਿਲ,ਗੁਰਮੀਤ ਰੋਡ,ਲਖਵਿੰਦਰ ਲੱਖਾ,ਵਿਨੋਦ ਕਾਲਾ ਕੌਸਲਰ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News