2017 ''ਚ ਇਕੱਲਿਆਂ ਚੋਣ ਲੜੇਗਾ ਅਕਾਲੀ ਦਲ : ਬ੍ਰਹਮਪੁਰਾ

02/08/2016 11:19:18 AM

ਖਡੂਰ ਸਾਹਿਬ : ਭਾਵੇਂ ਪੰਜਾਬ ''ਚ ਅਕਾਲੀ-ਭਾਜਪਾ ਦਾ ਗਠਜੋੜ ਹੈ ਅਤੇ ਸੁਖਬੀਰ ਬਾਦਲ ਤੋਂ ਇਲਾਵਾ ਭਾਜਪਾ ਦੇ ਆਲਾ ਆਗੂ ਵੀ ਮੰਨਦੇ ਹਨ ਕਿ 2017 ਦੀਆਂ ਚੋਣਾਂ ਗਠਜੋੜ ਇਕੱਠੇ ਹੀ ਲੜੇਗਾ ਪਰ ਕੀ ਇਹ ਸਹੀ ਹੈ, ਇਸ ਦਾ ਸੱਚ ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਪਹਿਲਾਂ ਚੋਣ ਪ੍ਰਚਾਰ ''ਚ ਦੇਖਣ ਨੂੰ ਮਿਲਿਆ। ਜਿੱਥੇ ਖਡੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ 2017 ਦੀਆਂ ਚੋਣਾਂ ਅਕਾਲੀ ਦਲ ਇਕੱਲਿਆਂ ਹੀ ਲੜੇਗਾ ਅਤੇ ਜਿੱਤੇਗਾ ਵੀ।
ਦੂਜਾ ਪਾਸੇ ਜਦੋਂ ਇਸ ਦਾ ਜੁਆਬ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਮੰਗਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਨੇ ਅਜਿਹਾ ਬੋਲਿਆ ਹੀ ਨਹੀਂ। ਹੁਣ ਪੰਜਾਬ ਦੀ ਸਿਆਸਤ 2017 ''ਚ ਕੀ ਰੰਗ ਲਿਆਉਂਦੀ ਹੈ ਇਹ ਤਾਂ ਕੋਈ ਨਹੀਂ ਦੱਸ ਸਕਦਾ ਪਰ ਸਾਫ ਤੌਰ ''ਤੇ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਪਾਰਟੀਆਂ ਇਕ ਦੂਜੇ ਤੋਂ ਵੱਖ ਹੋ ਕੇ ਚੋਣ ਲੜਨਾ ਚਾਹੁੰਦੀਆਂ ਹਨ।


Gurminder Singh

Content Editor

Related News