ਪੰਜਾਬ ਪੁਲਸ ਨਾਲ ਜੁੜੀ ਇਹ ਖਬਰ ਤੁਹਾਡੇ ਲਈ ਹੈ ਬਹੁਤ ਜ਼ਰੂਰੀ! (ਵੀਡੀਓ)

08/27/2016 2:17:03 PM

ਲੁਧਿਆਣਾ : ਅਕਸਰ ਵਾਰਦਾਤ ਵਾਲੀ ਜਗ੍ਹਾ ''ਤੇ ਲੇਟ ਪਹੁੰਚਣ ਕਾਰਨ ਪੁਲਸ ਲੇਟ ਲਤੀਫੀ ਲਈ ਜਾਣੀ ਜਾਂਦੀ ਹੈ ਪਰ ਹੁਣ ਪੁਲਸ ਦੇ ਇਸ ਢਿੱਲੇ ਅਕਸ ਨੂੰ ਰਫ਼ਤਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੁਧਿਆਣਾ ''ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਮੌਜੂਦਗੀ ''ਚ ਪੁਲਸ ਵਿਭਾਗ ਨੂੰ 70 ਪੀ. ਸੀ. ਆਰ. ਕਾਰਾਂ ਦਿੱਤੀਆਂ ਗਈਆਂ ਅਤੇ 80 ਹੋਰ ਕਾਰਾਂ ਜਲਦੀ ਹੀ ਪੁਲਸ ਦੇ ਸਪੁਰਦ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਤਾ ਨੂੰ 10 ਮਿੰਟਾਂ ''ਚ ਪੁਲਸ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਥੇ ਦੱਸ ਦਈਏ ਕਿ ਇਨ੍ਹਾਂ ਪੀ. ਸੀ. ਆਰ. ਕਾਰਾਂ ਨੂੰ ਕੁਝ ਖਾਸ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਹੁਣ ਜਦੋਂ ਪੁਲਸ ਨੂੰ ਤੇਜ਼ ਕਰਨ ਲਈ ਸੂਬਾ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ ਹੈ ਪਰ ਇਹ ਕਿੰਨਾ ਕੁ ਕਾਰਗਰ ਸਿੱਧ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Gurminder Singh

Content Editor

Related News