ਅਕਾਲੀਆਂ ਦੀ ਜੇਬ ਤੋਂ ਗਾਇਬ ਹੋਇਆ 'ਪਰਾਊਡ ਟੂ ਬੀ ਅਕਾਲੀ' ਵਾਲਾ ਬੈਚ

Tuesday, Sep 26, 2017 - 01:43 PM (IST)

ਅਕਾਲੀਆਂ ਦੀ ਜੇਬ ਤੋਂ ਗਾਇਬ ਹੋਇਆ 'ਪਰਾਊਡ ਟੂ ਬੀ ਅਕਾਲੀ' ਵਾਲਾ ਬੈਚ

ਗੁਰਦਾਸਪੁਰ (ਰਮਨਦੀਪ ਸੋਢੀ) : ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਅਕਾਲੀ ਦਲ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਟੀਮ ਤਿਆਰ ਕੀਤੀ ਗਈ ਸੀ, ਉਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਕਮ ਦਿੱਤਾ ਸੀ ਕਿ ਹਰ ਲੀਡਰ ਅਤੇ ਆਗੂ ਆਪਣੇ ਜੇਬ 'ਤੇ 'ਪਰਾਊਡ ਟੂ ਬੀ ਅਕਾਲੀ' ਵਾਲਾ ਬੈਚ ਲਗਾ ਕੇ ਰੱਖੇਗਾ। ਬੈਚ ਨਾ ਲਗਾਉਣ ਵਾਲੇ ਨੂੰ ਜੁਰਮਾਨਾ ਤਕ ਕਰਨ ਵਾਲੇ ਸੁਖਬੀਰ ਬਾਦਲ ਦੀ ਆਪਣੀ ਜੇਬ ਤੋਂ ਹੀ ਹੁਣ ਪਰਾਊਡ ਟੂ ਬੀ ਅਕਾਲੀ ਵਾਲਾ ਬੈਚ ਗਾਇਬ ਹੋ ਗਿਆ ਹੈ। ਮੰਗਲਵਾਰ ਨੂੰ ਗੁਰਦਾਸਪੁਰ 'ਚ ਹੋ ਰਹੀ ਰੈਲੀ 'ਚ ਪਹੁੰਚੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਜੇਬ 'ਤੇ ਵੀ ਇਹ ਬੈਚ ਨਜ਼ਰ ਨਹੀਂ ਆਇਆ।
ਜਾਣਕਾਰੀ ਮੁਤਾਬਕ ਜਦੋਂ ਕੋਈ ਲੀਡਰ ਸੁਖਬੀਰ ਨੂੰ ਬਿਨਾਂ ਬੈਚ ਤੋਂ ਦਿਸ ਜਾਂਦਾ ਸੀ ਤਾਂ ਉਸ ਦੀ ਬਕਾਇਦਾ ਕਲਾਸ ਲਗਾਈ ਜਾਂਦੀ ਸੀ ਪਰ ਜਿਵੇਂ ਹੀ ਪੰਜਾਬ 'ਚੋਂ ਉਨ੍ਹਾਂ ਦੀ ਸੱਤਾ ਖੁੱਸੀ ਹੈ ਉਸ ਤੋਂ ਬਾਅਦ ਉਨ੍ਹਾਂ ਦੀ ਜੇਬ ਤੋਂ ਬੈਚ ਵੀ ਗਾਇਬ ਹੋ ਗਿਆ ਹੈ।


Related News