ਪੰਜਾਬ ਦੇ ਰਾਜਪਾਲ ਨਾਲ ਅਕਾਲੀ ਦਲ ਦੇ ਵਫ਼ਦ ਨੇ ਕੀਤੀ ਮੁਲਾਕਾਤ, ਸਾਹਮਣੇ ਰੱਖੀ ਇਹ ਮੰਗ

Wednesday, Aug 31, 2022 - 12:51 PM (IST)

ਪੰਜਾਬ ਦੇ ਰਾਜਪਾਲ ਨਾਲ ਅਕਾਲੀ ਦਲ ਦੇ ਵਫ਼ਦ ਨੇ ਕੀਤੀ ਮੁਲਾਕਾਤ, ਸਾਹਮਣੇ ਰੱਖੀ ਇਹ ਮੰਗ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਪਾਰਟੀ ਦੇ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਦਿੱਲੀ 'ਚ ਕਰੋੜਾਂ ਰੁਪਏ ਦਾ ਸ਼ਰਾਬ ਦਾ ਘਪਲਾ ਸਾਹਮਣੇ ਆਇਆ, ਇਹ ਘਪਲਾ ਪੰਜਾਬ 'ਚ ਵੀ ਹੋਇਆ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ  ਹੀ ਪੰਜਾਬ 'ਚ ਸ਼ਰਾਬ ਦੀ ਪਾਲਿਸੀ ਬਣਾਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਅਫ਼ਸਰ, ਵਿੱਤ ਕਮਿਸ਼ਨਰ ਟੈਕਸੇਸ਼ਨ, ਐਕਸਾਈਜ਼ ਕਮਿਸ਼ਨਰ ਟੈਕਸੇਸ਼ਨ ਤੇ ਪੰਜਾਬ ਦੇ ਬਾਕੀ ਅਫ਼ਸਰ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਘਰ ਕੀ ਕਰਨ ਗਏ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਸਣੇ 9 ਲੋਕਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

ਉੁਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡਾ 500 ਕਰੋੜ ਰੁਪਏ ਦਾ ਘਪਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਦਿੱਲੀ 'ਚ ਲੈਫਟੀਨੈਂਟ ਗਵਰਨਰ ਦੀ ਜਾਂਚ ਤੋਂ ਬਾਅਦ ਸਿਸੋਦੀਆ 'ਤੇ ਕੇਸ ਦਰਜ ਹੋਇਆ ਹੈ, ਇਸੇ ਤਰ੍ਹਾਂ ਪੰਜਾਬ 'ਚ ਇਸ ਘਪਲੇ ਲਈ ਵੀ ਸੀ. ਬੀ. ਆਈ. ਨੂੰ ਜਾਂਚ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਬਚ ਸਕਦੇ ਹਨ ਅਤੇ ਨਾ ਹੀ ਅਫ਼ਸਰ ਬਚ ਸਕਦੇ ਹਨ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਆਈ ਮਾੜੀ ਖ਼ਬਰ, 65 ਸਾਲਾ ਬਜ਼ੁਰਗ ਨੇ ਜੋ ਕੀਤਾ, ਪੂਰੇ ਪਿੰਡ 'ਚ ਪੈ ਗਿਆ ਭੜਥੂ

ਐੱਸ. ਆਈ. ਟੀ. ਵੱਲੋਂ ਜਾਰੀ ਕੀਤੇ ਗਏ ਸੰਮਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਮਰਜ਼ੀ ਬੁਲਾ ਲਓ, ਉਹ ਆਉਣ ਲਈ ਤਿਆਰ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਬੇਅਦਬੀ ਦੇ ਨਾਂ 'ਤੇ ਕਾਂਗਰਸ ਨੇ 5 ਸਾਲ ਡਰਾਮਾ ਕੀਤਾ ਅਤੇ ਹੁਣ ਇਹੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News