ਖਾਲਿਸਤਾਨੀਆਂ, ਅੱਤਵਾਦੀਆਂ ''ਤੇ ਜਮ ਕੇ ਵਰ੍ਹੇ ਸੁਖਬੀਰ ਬਾਦਲ

11/29/2015 6:56:37 PM

ਜਲੰਧਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦੁਨੀਆ ''ਚ ਫੈਲ ਰਹੇ ਅੱਤਵਾਦ ਲਈ ਪੱਛਮੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਖਬੀਰ ਬਾਦਲ ਮੁਤਾਬਕ ਅਮਰੀਕਾ, ਕੈਨੇਡਾ ਤੇ ਜਰਮਨੀ ਵਰਗੇ ਦੇਸ਼ਾਂ ਨੇ ਖਾਲਿਸਤਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸ਼ਹਿ ਦਿੱਤੀ ਹੋਈ ਹੈ। ਸੁਖਬੀਰ ਨੇ ਕਿਹਾ ਕਿ ਕਈ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵਿਚ 15 ਦਿਨਾਂ ਦੇ ਵਿਚ ਖਾਲਿਸਤਾਨੀਆਂ ਨੂੰ ਨਾਗਰਿਕਤਾ ਮਿਲ ਜਾਂਦੀ ਹੈ।
ਅੱਤਵਾਦ ਦੇ ਖਾਤਮੇ ਲਈ ਸੁਖਬੀਰ ਬਾਦਲ ਨੇ ਸਾਰੇ ਦੇਸ਼ਾਂ ਦੇ ਸਾਂਝੇ ਸਹਿਯੋਗ ਦੀ ਮੰਗ ਕੀਤੀ ਹੈ। ਸੁਖਬੀਰ ਨੇ ਕਿਹਾ ਹੈ ਕਿ ਅੱਤਵਾਦੀ ਐਲਾਨੇ ਗਏ ਸੰਗਠਨਾਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੰਜ ਦਿਨਾਂ ਦੇ ਅੰਦਰ-ਅੰਦਰ ਵਾਪਸ ਉਸੇ ਦੇਸ਼ ਦੀ ਪੁਲਸ ਹਵਾਲੇ ਕਰ ਦੇਣਾ ਚਾਹੀਦਾ ਹੈ।


Gurminder Singh

Content Editor

Related News