ਸੁਖਬੀਰ ਬਾਦਲ ਨੇ 2017 ਦੇ ‘ਆਪ’ ਉਮੀਦਵਾਰ ਅਨਿਲ ਦੱਤ ਫੱਲ੍ਹੀ ਨੂੰ ਕੀਤਾ ਅਕਾਲੀ ਦਲ ’ਚ ਸ਼ਾਮਲ

Tuesday, Nov 02, 2021 - 10:35 PM (IST)

ਖੰਨਾ(ਸੁਖਵਿੰਦਰ ਕੌਰ,ਕਮਲ)- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਖੰਨਾ ’ਚ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ 2017 ਦੇ ‘ਆਪ’ ਉਮੀਦਵਾਰ ਅਨਿਲ ਦੱਤ ਫੱਲ੍ਹੀ ਆਪਣੀ ਪੂਰੀ ਟੀਮ ਸਮੇਤ ਅਕਾਲੀ ਦਲ ’ਚ ਸ਼ਾਮਿਲ ਹੋਏ। ਇੱਥੇ ਜ਼ਿਕਰਯੋਗ ਹੈ ਕਿ ਅਨਿਲ ਦੱਤ ਫੱਲ੍ਹੀ ਨੂੰ 2017 ਵਿਚ 35000 ਵੋਟ ਪਏ ਸਨ, ਜਿੱਥੋਂ ਉਨ੍ਹਾਂ ਦੇ ਖੰਨਾ ਹਲਕੇ ਵਿਚ ਜਨ ਅਧਾਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਮੌਕੇ ਰੱਖੇ ਗਏ ਸਮਾਗਮ ਦੌਰਾਨ ਅਨਿਲ ਦੱਤ ਫੱਲ੍ਹੀ ਦਾ ਪਾਰਟੀ ’ਚ ਸਵਾਗਤ ਕਰਦਿਆਂ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਪੁੱਜਦੀ ਸੰਗਤ ਲਈ 1400 ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਕਾਰਜ ਆਰੰਭ : ਬੀਬੀ ਜਗੀਰ ਕੌਰ
ਬਾਦਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਉਮੀਦਵਾਰ ਜਸਦੀਪ ਕੌਰ ਯਾਦੂ ਦੀ ਜਿੱਤ ਯਕੀਨੀ ਬਣਾਉਣ ਅਤੇ ਹਲਕੇ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਅਨਿਲ ਦੱਤ ਫੱਲ੍ਹੀ ਸ਼੍ਰੋਮਣੀ ਅਕਾਲੀ ਦਲ ਵਿਚ ਇਸ ਲਈ ਸ਼ਾਮਿਲ ਹੋਏ ਹਨ ਕਿਉਂਕਿ ਇਹ ਇਕੋ-ਇਕ ਪਾਰਟੀ ਹੈ ਜੋ ਸੂਬੇ ਵਿੱਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ।

ਇਸ ਮੌਕੇ ਪਾਰਟੀ ਉਮੀਦਵਾਰ ਜਸਦੀਪ ਕੌਰ ਯਾਦੂ, ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਯਾਦੂ, ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਰੋਮਾਣਾ, ਐਡਵੋਕੇਟ ਜਤਿੰਦਰ ਪਾਲ ਸਿੰਘ, ਸ਼ਹਿਰ ਪ੍ਰਧਾਨ ਹਨੀ ਰੋਸ਼ਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ- ਮੁੱਖ ਮੰਤਰੀ ਚਰਨਜੀਤ ਚੰਨੀ ਆਏ ਦਿਨ ਐਲਾਨ ਕਰ ਕੇ ਪੰਜਾਬ ਵਾਸੀਆਂ ਨੂੰ ਕਰ ਰਹੇ ਨੇ ਗੁੰਮਰਾਹ : ਸੁਖਬੀਰ ਬਾਦਲ

ਇਸ ਮੌਕੇ ਡਾ. ਅਨਿਲ ਜੋਸ਼ੀ, ਮੰਗਤ ਰਾਏ ਵਸ਼ਿਸ਼ਟ, ਸੁਦੇਸ਼ ਗੋਇਲ, ਸ਼ਿਵ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਹੈਪੀ, ਸੋਨੂੰ ਜੌਹਰ, ਸੰਦੀਪ ਸ਼ੁਕਲਾ, ਤਰਸੇਮ ਕੋਹਲੀ, ਰਜਨੀ ਬਾਲਾ ਕੌਂਸਲਰ, ਅੰਬਰਿਸ਼ ਗੋਇਲ, ਰਾਜ ਕੁਮਾਰ ਮੈਨਰੋ, ਚਕਸ਼ੂ, ਨਿਤੇਸ਼ ਨੰਦੂ, ਰਾਜਿੰਦਰ ਭਾਊ, ਸੰਦੀਪ ਸ਼ਰਮਾ, ਵਿੱਕੀ ਬੌਕਸਰ, ਸ਼ਿਵ ਮੋਹਨ ਸ਼ਰਮਾ, ਜਗਦੀਪ ਪੁੰਜ, ਆਲ ਕ੍ਰਿਸ਼ਨ ਬਾਲੀ, ਸੰਜੇ ਜਿੰਦਲ, ਮਨੀਸ਼ ਅਗਨੀਹੋਤਰੀ, ਰਾਜੂ ਰਾਮ ਪਾਲ, ਸੁਸ਼ੀਲ ਬੱਤਾ, ਸੁਰਿੰਦਰ ਰਿੰਕਾ, ਕੁਲਵਿੰਦਰ ਕਿੰਦੀ, ਪ੍ਰਿਆਂਸ਼ੂ, ਨਵੀ, ਅਰਸ਼ ਬੱਤਾ, ਚੰਦਰ ਸ਼ੇਖਰ, ਰਾਜਿੰਦਰ ਸ਼ੋਰੀ, ਤਰਲੋਚਨ ਲੋਚੀ, ਅਮਰਦੀਪ ਸਿੰਘ, ਛੱਜਾ ਸਿੰਘ, ਸਰਵੇਸ਼ ਜੇਠੀ, ਸਿਕੰਦਰ ਵਿੰਗਸ, ਅਮਰੀਕ ਸਿੰਘ, ਰਿਸ਼ੀ ਰਾਜ ਤੇ ਛੱਬੀ ਸਮੇਤ ਸੈਂਕੜੇ ਪਰਿਵਾਰ ਸ਼ਾਮਿਲ ਹੋਏ।


Bharat Thapa

Content Editor

Related News