ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ
Saturday, Sep 26, 2020 - 06:34 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਿਸਾਨ ਬਿੱਲਾਂ 'ਤੇ ਅਕਾਲੀ ਦਲ ਬਾਦਲ ਦੇ ਤੇਵਰ ਸਖ਼ਤ ਹੋਣ ਤੋਂ ਬਾਅਦ ਹੁਣ ਸੂਬਾ ਭਾਜਪਾ ਨੇ ਵੀ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਸੁਖਬੀਰ ਬਾਦਲ ਦੇ 'ਬੰਬ' ਵਾਲੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਅਜੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਟੁੱਟਾ ਨਹੀਂ ਹੈ, ਲਿਹਾਜ਼ਾ ਸੁਖਬੀਰ ਬਾਦਲ ਨੂੰ ਆਪਣੀ ਭਾਸ਼ਾ 'ਤੇ ਕਾਬੂ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ
ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਕੀਤੇ ਪ੍ਰਦਰਸ਼ਨ ਖ਼ਿਲਾਫ਼ ਲੰਬੀ 'ਚ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਬੰਬ ਦੱਸਿਆ ਸੀ ਅਤੇ ਕਿਹਾ ਕਿ ਇਸ ਬੰਬ ਨਾਲ ਕੇਂਦਰ ਸਰਕਾਰ ਹਿੱਲ ਗਈ ਹੈ। ਇਸ ਦਾ ਜਵਾਬ ਵਿਚ ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਭਾਜਪਾ ਕੋਲ ਬਹੁਮਤ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਬੰਬਾਂ ਤੋਂ ਡਰਦੇ ਨਹੀਂ ਹਨ। ਜਦਕਿ ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਆਪਣੀ ਬਿਆਨਬਾਜ਼ੀ 'ਤੇ ਕੰਟਰੋਲ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ
ਇਥੇ ਹੀ ਬਸ ਨਹੀਂ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਬੰਬ ਵਾਲੇ ਬਿਆਨ 'ਤੇ ਤਲਖੀ ਵਿਖਾਉਂਦੇ ਹੋਏ ਕਿਹਾ ਕਿ ਭਾਜਪਾ ਨੂੰ ਅਜਿਹੇ ਬੰਬ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਤਾਂ ਇਥੋਂ ਤਕ ਆਖ ਦਿੱਤਾ ਕਿ ਪਾਰਟੀਆਂ 'ਚ ਕਈ ਆਉਂਦੇ ਅਤੇ ਕਈ ਜਾਂਦੇ ਹਨ, ਇਸ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ।
ਇਹ ਵੀ ਪੜ੍ਹੋ : ਸੁਖਬੀਰ ਦੀ ਮੀਟਿੰਗ 'ਚ ਅਕਾਲੀਆਂ ਦੇ ਤੇਵਰ ਸਖ਼ਤ, ਭਾਜਪਾ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦੀ ਮੰਗ