ਸਿੱਧੂ ਤੋਂ ਬਾਅਦ ਹੁਣ ਸੁਖਬੀਰ, ਮਜੀਠੀਆ ਤੇ ਹਰਸਿਮਰਤ ਦੇ ਲੱਗੇ ਪੋਸਟਰ

Friday, Feb 22, 2019 - 07:02 PM (IST)

ਸਿੱਧੂ ਤੋਂ ਬਾਅਦ ਹੁਣ ਸੁਖਬੀਰ, ਮਜੀਠੀਆ ਤੇ ਹਰਸਿਮਰਤ ਦੇ ਲੱਗੇ ਪੋਸਟਰ

ਜਲੰਧਰ : ਪੁਲਵਾਮਾ ਵਿਖੇ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਧੂ ਦੇ ਬਿਆਨ 'ਤੇ ਪੰਜਾਬ ਦੇ ਕਈ ਸ਼ਹਿਰਾ ਵਿਚ ਲੱਗੇ ਪੋਸਟਰਾਂ ਤੋਂ ਬਾਅਦ ਹੁਣ ਸੁਖਬੀਰ-ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੇ ਪੋਸਟਰ ਲੱਗਣੇ ਵੀ ਸ਼ੁਰੂ ਹੋ ਗਏ ਹਨ। ਦਰਅਸਲ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਕਈ ਹਿੱਸਿਆ ਵਿਚ ਨਵਜੋਤ ਸਿੱਧੂ ਖਿਲਾਫ ਪੋਸਟਰ ਲੱਗੇ ਮਿਲੇ, ਜਿਸ ਵਿਚ ਸਿੱਧੂ ਨੂੰ ਜਨਰਲ ਬਾਜਵਾ ਦਾ ਯਾਰ ਕਹਿ ਕੇ ਗੱਦਾਰ ਕਰਾਰ ਦਿੱਤਾ ਗਿਆ ਸੀ। 

PunjabKesari
ਇਸੇ ਦਰਮਿਆਨ ਜਿਥੇ ਸਵੇਰੇ ਸਿੱਧੂ ਖਿਲਾਫ ਪੋਸਟਰ ਲਗਾਏ ਗਏ, ਉਸ ਦੇ ਉਲਟ ਜਲੰਧਰ ਦੇ ਹੀ ਨਾਮ ਦੇਵ ਚੌਕ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੀ ਪੋਸਟਰ ਲਗਾ ਦਿੱਤੇ ਗਏ। ਇਨ੍ਹਾਂ ਪੋਸਟਰਾਂ ਵਿਚ ਅਕਾਲੀ ਆਗੂਆਂ 'ਤੇ ਨਿਸ਼ਾਨਾ ਲਗਾਉਂਦਿਆਂ ਲਿਖਿਆ ਗਿਆ ਕਿ 'ਕਿਹਨੇ ਦੇਸ਼ ਖਾਧਾ, ਕੀਹਨੇ ਪੰਜਾਬ ਖਾਧਾ, ਕੀਹਨੇ ਪੰਥ ਖਾਧਾ ਦੁਨੀਆ ਸਭ ਜਾਣਦੀ ਹੈ'। ਅਕਾਲੀ ਲੀਡਰਾਂ ਦੇ ਨਾਲ-ਨਾਲ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਫੇਰੀ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਲਾਏ ਗਏ ਹਨ।


author

Gurminder Singh

Content Editor

Related News