ਭਰੀ ਮਹਿਫ਼ਲ ’ਚ ਸੁਖਬੀਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਉਤੋਂ ਲੋਕਾਂ ਨੇ ਰੱਜ ਕੇ ਮਾਰੀਆਂ ਤਾੜੀਆਂ (ਵੀਡੀਓ)

Sunday, Oct 24, 2021 - 10:40 PM (IST)

ਭਰੀ ਮਹਿਫ਼ਲ ’ਚ ਸੁਖਬੀਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਉਤੋਂ ਲੋਕਾਂ ਨੇ ਰੱਜ ਕੇ ਮਾਰੀਆਂ ਤਾੜੀਆਂ (ਵੀਡੀਓ)

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਦੌਰੇ ’ਤੇ ਨਿਕਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹੀ ਵਰਕਰ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿਚ ਅਕਾਲੀ ਦਲ ਵਲੋਂ ਰੱਖੀ ਗਈ ਸਭਾ ਵਿਚ ਇਕ ਸ਼ਖਸ ਸੁਖਬੀਰ ਬਾਦਲ ਤੋਂ ਮਾਈਕ ਵਿਚ ਇਹ ਤੱਕ ਪੁੱਛ ਲੈਂਦਾ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਅਰੂਸਾ ਆਲਮ ਇਥੇ ਆਉਂਦੀ ਰਹੀ ਪਰ ਅਕਾਲੀ ਦਲ ਨੇ ਕੁੱਝ ਨਹੀਂ ਕੀਤਾ। ਸੁਖਬੀਰ ਨੂੰ ਸਵਾਲ ਕਰਨ ਵਾਲੇ ਸ਼ਖਸ ਨੇ ਇਹ ਤਕ ਆਖ ਦਿੱਤਾ ਕਿ ਤੁਹਾਨੂੰ ਕਿਸ ਨੇ ਇਜਾਜ਼ਤ ਦੇ ਦਿੱਤੀ ਕਿ ਜੇਕਰ ਇਕ ਘਰ ਵਿਚ ਚਾਰ ਟੀ. ਵੀ. ਹਨ ਤਾਂ ਚਾਰਾਂ ਦੇ ਵੱਖੋ-ਵੱਖਰੇ ਪੈਸੇ ਲੱਗਣਗੇ। ਸੁਖਬੀਰ ਬਾਦਲ ਕੋਲੋਂ ਸਵਾਲ ਪੁੱਛਣ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿਚ ਜਿਵੇਂ ਜਿਵੇਂ ਉਕਤ ਵਿਅਕਤੀ ਅਕਾਲੀ ਦਲ ਦੇ ਪ੍ਰਧਾਨ ਤੋਂ ਸਵਾਲ ਪੁੱਛਦਾ ਹੈ, ਉਵੇਂ ਉਵੇਂ ਲੋਕ ਖੂਬ ਤਾੜੀਆਂ ਮਾਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਸਿੱਧੂ ਦਾ ਧਮਾਕਾ, ਕਿਹਾ ਪੰਜਾਬ ਦੇ ਅਸਲ ਮੁੱਦਿਆਂ ’ਤੇ ਕਰੋ ਗੱਲ

ਵੀਡੀਓ ਵਿਚ ਉਕਤ ਵਿਅਕਤੀ ਸੁਖਬੀਰ ਬਾਦਲ ਨੂੰ ਆਖਦਾ ਹੈ ਕਿ ਉਹ ਇਕ ਵਾਰ ਤੁਹਾਡੇ ਪਿੰਡ ਬਾਦਲ ਗਿਆ ਸੀ ਜਿਸ ਦੀ ਸੜਕ ਬਹੁਤ ਟੁੱਟੀ ਹੋਈ ਸੀ, ਉਸ ਸਮੇਂ ਰਾਜ ਵੀ ਅਕਾਲੀ ਦਲ ਦਾ ਸੀ। ਉਸ ਸਮੇਂ ਬਾਦਲ ਸਾਬ੍ਹ ਹੈਲੀਕਾਪਟਰ ਰਾਹੀਂ ਪਹੁੰਚੇ ਸਨ ਪਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਵਾਲ ਪੁੱਛਣ ਵਾਲਾ ਵਿਅਕਤੀ ਕਹਿੰਦਾ ਹੈ ਕਿ ਸੁਖਬੀਰ ਬਾਦਲ ਸਾਬ੍ਹ ਵਾਅਦਾ ਉਹ ਹੀ ਕਰਨਾ ਜਿਹੜਾ ਤੁਸੀਂ ਪੂਰਾ ਕਰ ਸਕੋ। ਅੱਜ ਦੇ ਨੌਜਵਾਨ ਪੜ੍ਹੇ ਲਿਖੇ ਹਨ ਅਤੇ ਸਭ ਜਾਣਦੇ ਹਨ। ਪੂਰੀ ਵੀਡੀਓ ਤੁਸੀਂ ਖ਼ਬਰ ਵਿਚ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਵੀ ਦੇਖ ਸਕਦੇ।

ਇਹ ਵੀ ਪੜ੍ਹੋ : ਅਰੂਸਾ ਆਲਮ ਨੂੰ ਲੈ ਕੇ ਵਧਿਆ ਕਲੇਸ਼, ਹੁਣ ਕੈਪਟਨ ਦੇ ਸਲਾਹਕਾਰ ਦਾ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News