ਹਲਕਾ ਸਮਰਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਖੀਰਨੀਆਂ ਨੇ ਕਈ ਆਗੂਆਂ ਸਣੇ ਛੱਡੀ ਪਾਰਟੀ

Thursday, May 27, 2021 - 12:58 PM (IST)

ਸਮਰਾਲਾ (ਗਰਗ) : ਅੱਜ ਹਲਕਾ ਸਮਰਾਲਾ ਦੀ ਅਕਾਲੀ ਸਿਆਸਤ 'ਚ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬਲਜਿੰਦਰ ਕੌਰ ਖੀਰਨੀਆਂ ਸਮੇਤ ਹਲਕੇ ਦੇ 100 ਤੋਂ ਵੱਧ ਅਹੁਦੇਦਾਰਾਂ ਵੱਲੋ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਅਸਤੀਫ਼ੇ ਦਿੰਦੇ ਹੋਏ ਪਾਰਟੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਿੰਡ ਦੇ ਸਰਪੰਚ ਦਾ ਅਜੀਬ ਫ਼ਰਮਾਨ, ਸ਼ਮਸ਼ਾਨ ਘਾਟ 'ਚ ਲਾਇਆ ਹਦਾਇਤਾਂ ਦਾ ਬੋਰਡ

ਸਮਰਾਲਾ ਹਲਕੇ ਤੋ ਅਕਾਲੀ ਦਲ ਵੱਲੋਂ ਪਰਮਜੀਤ ਢਿੱਲੋਂ ਨੂੰ ਨਵਾਂ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਇਸ ਹਲਕੇ ਦੀ ਅਕਾਲੀ ਸਿਆਸਤ ਵਿਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਭੂਚਾਲ ਆਇਆ ਹੋਇਆ ਹੈ।  ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਸਿਆਸੀ ਝਟਕਾ ਦਿੰਦੇ ਹੋਏ ਸਮਰਾਲਾ ਹਲਕੇ ਤੋਂ ਪਾਰਟੀ ਦੇ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਦਾ ਵੀ ਐਲਾਨ ਕਰਦੇ ਹੋਏ ਆਖਿਆ ਕਿ ਵਰਕਰਾਂ ਅਤੇ ਹਲਕੇ ਦੇ ਲੋਕਾਂ ਦੇ ਸਾਥ ਨਾਲ ਉਹ ਇਹ ਚੋਣ ਹੁਣ ਜਿੱਤ ਕੇ ਵੀ ਵਿਖਾਉਣਗੇ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ

ਖੀਰਨੀਆਂ ਨੇ ਅੱਜ ਆਪਣੇ ਘਰ ਬੁਲਾਈ ਪ੍ਰੈੱਸ ਵਾਰਤਾ ਦੌਰਾਨ ਇਹ ਵੀ ਐਲਾਨ ਕੀਤਾ ਕਿ ਉਹ ਹਲਕੇ ਦੇ ਸਾਰੇ ਪਿੰਡਾਂ ਵਿਚ ਅਜਿਹੀ ਲਹਿਰ ਖੜ੍ਹੀ ਕਰਨਗੇ ਕਿ ਲੋਕਾਂ ਨੇ ਅਕਾਲੀ ਦਲ ਨੂੰ ਪਿੰਡਾਂ ਵਿਚ ਵੜਨ ਤੱਕ ਨਹੀਂ ਦੇਣਾ ਅਤੇ ਉਹ 100 ਤੋਂ ਵੱਧ ਪਿੰਡਾਂ ਵਿੱਚ ਆਪਣੀ ਮੁਹਿੰਮ ਸ਼ੁਰੂ ਵੀ ਕਰ ਚੁੱਕੇ ਹਨ। ਓਧਰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋ ਨੇ ਵੀ ਸਾਰੇ ਸਰਕਲ ਪ੍ਰਧਾਨਾਂ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਸਮੇਤ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੰਦੇ ਹੋਏ ਪਾਰਟੀ ਪ੍ਰਧਾਨ ਕੋਲੋ ਹਲਕਾ ਇੰਚਾਰਜ ਦਾ ਫ਼ੈਸਲਾ ਬਦਲੇ ਜਾਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਿੰਡ ਦੇ ਸਰਪੰਚ ਦਾ ਅਜੀਬ ਫੁਰਮਾਨ, ਸ਼ਮਸ਼ਾਨ ਘਾਟ 'ਚ ਲਾਇਆ ਹਦਾਇਤਾਂ ਦਾ ਬੋਰਡ

ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਸਾਰੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਉਹ ਨਾਲ ਲੈ ਕੇ ਹਲਕੇ ਵਿੱਚ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ ਅਤੇ ਪਾਰਟੀ ਨੂੰ ਮਜਬੂਰ ਹੋ ਕੇ ਟਿਕਟ ਉਨ੍ਹਾਂ ਨੂੰ ਹੀ ਦੇਣੀ ਪਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Babita

Content Editor

Related News