ADGP ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ''ਚ ਸੁਖਬੀਰ ਬਾਦਲ ਦਾ ਵੱਡਾ ਬਿਆਨ, ''ਆਪ'' ''ਤੇ ਵੀ ਵਿੰਨ੍ਹਿਆ ਨਿਸ਼ਾਨਾ
Tuesday, Oct 14, 2025 - 04:19 PM (IST)

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਏ. ਡੀ. ਜੀ. ਪੀ. ਵਾਈ. ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਹਰਿਆਣਾ ਦੇ ਏ. ਡੀ. ਜੀ. ਪੀ. ਖ਼ੁਦਕੁਸ਼ੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਦੋਸ਼ੀਆਂ ਨੂੰ ਬਚਾਉਣਾ ਬਹੁਤ ਮੰਦਭਾਗਾ ਹੈ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਸਾਡੇ ਸੰਵਿਧਾਨ ਦੀ ਧਾਰਾ ਹੈ ਕਿ ਜੇਕਰ ਕੋਈ ਖ਼ੁਦਕੁਸ਼ਈ ਕਰਦਾ ਹੈ ਅਤੇ ਖ਼ੁਦਕੁਸ਼ੀ ਨੋਟ 'ਚ ਕਿਸੇ ਦਾ ਨਾਂ ਲਿਖਦਾ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੀ ਜਾਂਦਾ ਹੈ।
ਇਹ ਵੀ ਪੜ੍ਹੋ : PUNJAB : ਹੈਰਾਨੀਜਨਕ! ਪੁਲਸ ਦੇਖ ਬੰਦੇ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਹੀ ਹੋ ਗਈ ਮੌਤ
ਉਨ੍ਹਾਂ ਕਿਹਾ ਕਿ ਜੇਕਰ ਏ. ਡੀ. ਜੀ. ਪੀ. ਰੈਂਕ ਦੇ ਅਫ਼ਸਰ ਨੂੰ ਇਨਸਾਫ਼ ਨਹੀਂ ਮਿਲੇਗਾ ਤਾਂ ਫਿਰ ਆਮ ਆਦਮੀ ਨੂੰ ਕਿਵੇਂ ਇਨਸਾਫ਼ ਮਿਲੇਗਾ। ਸੁਖਬੀਰ ਬਾਦਲ ਅੱਜ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਅੱਜ ਪਾਰਟੀ ਵਲੋਂ ਟਰੱਕ ਰਾਹੀਂ ਪਸ਼ੂਆਂ ਲਈ ਚਾਰਾ, ਡੀਜ਼ਲ ਅਤੇ ਫੌਗਿੰਗ ਸਮੇਤ ਬਾਕੀ ਪ੍ਰਬੰਧ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਅੱਜ ਬਠਿੰਡਾ ਤੋਂ ਅਜਨਾਲਾ ਹਲਕੇ ਦੇ ਕਿਸਾਨ ਵੀਰਾਂ ਲਈ 500 ਕੁਇੰਟਲ ਕਣਕ ਦਾ ਬੀਜ ਭੇਜ ਰਹੇ ਹਾਂ ਅਤੇ ਬਾਕੀ ਹਲਕਿਆਂ 'ਚ ਵੀ ਬੀਜ ਜਲਦ ਵੰਡਿਆਂ ਜਾਵੇਗਾ। ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 'ਆਪ' ਸਰਕਾਰ ਦੀ ਕਮਜ਼ੋਰੀ ਕਰਕੇ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਬੀ. ਬੀ. ਐੱਮ. ਬੀ. 'ਚ ਪੰਜਾਬ ਨੂੰ ਕਮਜ਼ੋਰ ਕਰਨ ਲਈ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਸ਼ਾਮਲ ਕਰਨਾ ਗਲਤ ਫ਼ੈਸਲਾ ਹੈ, ਜਿਸਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8