ਸੁਖਬੀਰ ਬਾਦਲ ਦੇ ਨਾਂ ''ਤੇ ਠੱਗੀ

Wednesday, Jan 23, 2019 - 07:19 PM (IST)

ਸੁਖਬੀਰ ਬਾਦਲ ਦੇ ਨਾਂ ''ਤੇ ਠੱਗੀ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਪੁਲਸ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਇਕ ਜੋੜੇ ਨੂੰ ਕਾਬੂ ਕੀਤਾ ਹੈ। ਪੁਲਸ ਮੁਤਾਬਕ ਉਕਤ ਜੋੜੇ ਨੇ ਅੰਮ੍ਰਿਤਸਰ ਹੀ ਨਹੀਂ ਸਗੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਠੱਗੀ ਮਾਰੀ ਹੈ, ਜਿਸ ਦੇ ਚੱਲਦੇ ਇਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਸ ਜੋੜੇ 'ਤੇ ਅੰਮ੍ਰਿਤਸਰ ਦੇ ਕੈਂਟ ਥਾਣੇ ਵਿਚ ਮਾਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਦੋਵੇਂ ਇਥੋਂ ਭੱਜ ਕੇ ਉਤਰਾ ਖੰਡ ਚਲੇ ਗਏ। 
ਪੁਲਸ ਮੁਤਾਬਕ ਇਹ ਦੋਵੇਂ ਆਪਣੇ ਆਪ ਨੂੰ ਸੁਖਬੀਰ ਬਾਦਲ ਦੇ ਨਜ਼ਦੀਕੀ ਦੱਸ ਕੇ ਲੋਕਾਂ ਨਾਲ ਠੱਗੀ ਕਰਦੇ ਸਨ। ਇਸ ਦੇ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਇਸ ਜੋੜੇ ਦੇ ਸੁਖਬੀਰ ਬਾਦਲ ਨਾਲ ਕਿਸੇ ਤਰ੍ਹਾਂ ਦੇ ਸੰਬੰਧ ਸਾਹਮਣੇ ਨਹੀਂ ਆਏ ਹਨ। ਫਿਲਹਾਲ ਪੁਲਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਜੋੜੇ ਕੋਲ ਸੁਖਬੀਰ ਬਾਦਲ ਦੇ ਨਾਲ ਕਈ ਅਜਿਹੀਆਂ ਤਸਵੀਰਾਂ ਸਨ ਜਿਸ ਦੇ ਸਿਰ 'ਤੇ ਇਹ ਖੁਦ ਨੂੰ ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣ ਦਾ ਦਾਅਵਾ ਕਰਦੇ ਸਨ। ਫਿਲਹਾਲ ਪੁਲਸ ਇਸ ਜੋੜੇ ਦੇ ਹੋਰ ਸਾਥੀਆਂ ਦੀ ਭਾਲ 'ਚ ਜੁਟ ਗਈ ਹੈ।  


author

Gurminder Singh

Content Editor

Related News