ਸਿੱਧੂ ਨੇ ਦੱਸਿਆ ਟਕਸਾਲੀ ਆਗੂ ਕਿਉਂ ਛੱਡ ਰਹੇ ਨੇ ਅਕਾਲੀ ਦਲ ਦਾ ਪੱਲਾ

Friday, Oct 26, 2018 - 06:29 PM (IST)

ਸਿੱਧੂ ਨੇ ਦੱਸਿਆ ਟਕਸਾਲੀ ਆਗੂ ਕਿਉਂ ਛੱਡ ਰਹੇ ਨੇ ਅਕਾਲੀ ਦਲ ਦਾ ਪੱਲਾ

ਅੰਮ੍ਰਿਤਸਰ (ਸੁਮਿਤ ਖੰਨਾ) : ਡੇਰਾ ਸਾਧ ਨੂੰ ਮੁਆਫੀ ਅਤੇ ਬੇਅਦਬੀ ਮਾਮਲੇ ਦਾ ਹਵਾਲਾ ਦੇ ਕੇ ਟਕਸਾਲੀ ਆਗੂ ਇਕ-ਇਕ ਕਰਕੇ ਅਕਾਲੀ ਦਲ ਦਾ ਪੱਲਾ ਛੱਡਦੇ ਜਾ ਰਹੇ ਹਨ। ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਜਿਥੇ ਵਿਰੋਧੀ ਪਾਰਟੀਆਂ ਮਜ਼ਬੂਤ ਹੋ ਰਹੀਆਂ ਹਨ, ਉਥੇ ਹੀ ਨਵਜੋਤ ਸਿੱਧੂ ਵੀ ਇਸ ਮਾਮਲੇ 'ਤੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 'ਤੇ ਖੂਬ ਹਮਲੇ ਬੋਲੇ ਹਨ। ਸਿੱਧੂ ਨੇ ਟਕਸਾਲੀਆਂ ਵਲੋਂ ਅਕਾਲੀ ਦਲ ਤੋਂ ਕਿਨਾਰਾ ਕਰਨ ਦਾ ਕਾਰਨ ਵੀ ਸੁਖਬੀਰ-ਮਜੀਠੀਆ ਦੀ ਜੋੜੀ ਨੂੰ ਦੱਸਿਆ ਹੈ। 

ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਅਕਾਲੀ ਦਲ ਨੂੰ ਆਪਣੀ ਜਾਇਦਾਦ ਬਣਾਇਆ ਹੋਇਆ ਹੈ। ਜਿਸ ਦਾ ਖਮਿਆਜ਼ਾ ਅੱਜ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ।


Related News