ਰਾਮ ਰਹੀਮ ਦੀ ਪੈਰੋਲ ''ਤੇ ਬੋਲੇ ਸੁਖਬੀਰ, ''''ਪੰਜਾਬ ''ਚ ਨਹੀਂ ਵੜਨ ਦਿਆਂਗੇ'''' (ਵੀਡੀਓ)

06/27/2019 8:44:19 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇਕਰ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਪੈਰੋਲ 'ਤੇ ਜੇਲ 'ਚੋਂ ਬਾਹਰ ਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ 'ਚ ਪੰਜਾਬ 'ਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮ ਰਹੀਮ ਵਰਗੇ ਕਿਸੇ ਵੀ ਕਾਤਲ ਨੂੰ ਅਜਿਹੀ ਰਾਹਤ ਨਹੀਂ ਮਿਲਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਰਾਮ ਰਹੀਮ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਹੈ ਅਤੇ ਉਸ ਨੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਈ 42 ਦਿਨਾਂ ਦੀ ਪੈਰੋਲ ਮੰਗੀ ਹੈ।

ਸੂਤਰਾਂ ਮੁਤਾਬਕ ਜੇਲ ਸੁਪਰੀਡੈਂਟ ਰੋਹਤਕ ਵਲੋਂ ਡੀ. ਸੀ. ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਰਾਮ ਰਹੀਮ ਦਾ ਜੇਲ 'ਚ ਆਚਰਨ ਵਧੀਆ ਹੈ ਅਤੇ ਉਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧ ਨਹੀਂ ਕੀਤਾ, ਇਸ ਲਈ ਜੇਲ ਪ੍ਰ੍ਰਸ਼ਾਸਨ ਉਸ ਦੀ ਪੈਰੋਲ ਦੇ ਹੱਕ 'ਚ ਹੈ ਪਰ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਰਾਮ ਰਹੀਮ ਪੈਰੋਲ 'ਤੇ ਬਾਹਰ ਆਉਂਦਾ ਹੈ ਜਾਂ ਨਹੀਂ।


Babita

Content Editor

Related News