ਵਿਦਿਆਰਥੀ ਵੱਲੋਂ ਫ਼ਾਹਾ ਲੈ ਕੇ ਆਤਮਹੱਤਿਆ

10/10/2017 6:31:03 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਲਵਲੀ ਯੂਨੀਵਰਸਿਟੀ ਵਿਖੇ ਬੀ. ਟੈੱਕ ਦੇ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਅਲੌਕਿਕ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਅਨੂਪ ਨਗਰ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਜਾਂਚ ਅਧਿਕਾਰੀ ਥਾਣੇਦਾਰ ਦਯਾ ਚੰਦ ਨੇ ਦੱਸਿਆ ਕਿ ਉਕਤ ਨੌਜਵਾਨ ਬੀ-4 ਹੋਸਟਲ 'ਚ ਰਹਿੰਦਾ ਸੀ ਅਤੇ ਕਮਰੇ 'ਚ ਇਕੱਲਾ ਸੀ। ਉਸ ਨੇ ਗਲੇ 'ਚ ਕੱਪੜਾ ਪਾ ਕੇ ਖੁਦਕੁਸ਼ੀ ਕਰ ਲਈ, ਜਦੋਂ ਉਸ ਦੇ ਸਾਥੀ ਆਏ ਤਾਂ ਦੇਖਿਆ ਕਿ ਉਸ ਦੀ ਲਾਸ਼ ਲਟਕੀ ਪਈ ਸੀ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਹੈ ਅਤੇ ਉਸ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News