ਪੁਲਸ ਨੇ ਤਿੰਨ ਦਿਨਾਂ ਦੇ ਰਿਮਾਂਡ 'ਤੇ ਲਈ ਸਬ-ਇੰਸਪੈਕਟਰ ਸੰਦੀਪ ਕੌਰ

11/08/2020 6:22:18 PM

ਅੰਮ੍ਰਿਤਸਰ (ਇੰਦਰਜੀਤ) : ਦੋਹਰੇ ਆਤਮਹੱਤਿਆ ਕਾਂਡ ਵਿਚ ਮ੍ਰਿਤਕਾਂ ਨੂੰ ਆਤਮਹੱਤਿਆ ਲਈ ਉਕਸਾਉਣ ਦੀ ਮੁਲਜ਼ਮ ਸਬ-ਇੰਸਪੈਕਟਰ ਸੰਦੀਪ ਕੌਰ ਦਾ ਅੰਮ੍ਰਿਤਸਰ ਪੁਲਸ ਨੇ 3 ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਤੋਂ ਬਾਅਦ ਉਹ ਜੇਲ ਵਿਚ ਹੀ ਸੀ। ਇਥੇ ਅੰਮ੍ਰਿਤਸਰ ਪੁਲਸ ਨੇ ਉਥੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਉਸ ਦਾ ਰਿਮਾਂਡ ਲਿਆ ਹੈ।

ਇਹ ਵੀ ਪੜ੍ਹੋ :  ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਦੋਹਰੇ ਆਤਮਹੱਤਿਆ ਕਾਂਡ ਦੀ ਮੁਲਜ਼ਮ ਸੰਦੀਪ ਨੇ ਵਿਕਰਮਜੀਤ ਨਾਂ ਦੇ ਵਿਅਕਤੀ ਨੂੰ ਆਪਣੇ ਜਾਲ ਵਿਚ ਉਸ ਸਮੇਂ ਫਸਾਇਆ ਸੀ ਜਦੋਂ ਉਹ ਥਾਣਾ ਮਹਿਤਾ ਵਿਚ ਸਬ-ਇੰਸਪੈਕਟਰ ਤਾਇਨਾਤ ਸੀ ਅਤੇ ਉਸ ਨੂੰ ਬਲੈਕਮੇਲ ਕਰਦਿਆਂ 18-20 ਲੱਖ ਰੁਪਏ ਹੜੱਪ ਲਏ ਸਨ, ਜਿਸ ਕਾਰਣ ਵਿਕਰਮਜੀਤ ਨੇ ਆਤਮਹੱਤਿਆ ਕਰ ਲਈ ਸੀ ਅਤੇ ਘਟਨਾ ਤੋਂ ਪ੍ਰੇਸ਼ਾਨ ਹੋ ਕੇ ਕੁਝ ਘੰਟਿਆਂ ਬਾਅਦ ਉਸ ਦੀ ਪਤਨੀ ਨੇ ਵੀ ਆਤਮਹੱਤਿਆ ਕਰ ਲਈ ਸੀ।

ਇਹ ਵੀ ਪੜ੍ਹੋ :  ਖੇਤਾਂ 'ਚ ਲਾਈ ਅੱਗ ਦੀਆਂ ਲਪਟਾਂ 'ਚ ਐਕਟਿਵਾ ਸਣੇ ਡਿੱਗੇ ਦਾਦੀ-ਪੋਤਾ, ਜਿਊਂਦੀ ਸੜੀ ਬੀਬੀ (ਤਸਵੀਰਾਂ)

ਇਥੇ ਇਹ ਵੀ ਦੱਸਣਯੋਗ ਹੈ ਕਿ ਖ਼ੁਦਕੁਸ਼ੀ ਕਰਨ ਵਾਲੇ ਵਿਕਰਮਜੀਤ ਸਿੰਘ ਨੇ ਆਤਮਹੱਤਿਆ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਜਿਸ ਵਿਚ ਉਸ ਨੇ ਇਸ ਲਈ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਸਾਰੀ ਘਟਨਾ ਬਿਆਨ ਕੀਤੀ ਸੀ, ਕਿ ਕਿਵੇਂ ਸਬ-ਇੰਸਪੈਕਟਰ ਨੇ ਉਸ ਨੂੰ ਪਹਿਲਾਂ ਆਪਣੇ ਜਾਲ ਵਿਚ ਫਸਾਇਆ ਅਤੇ ਉਸ ਤੋਂ ਲੱਖਾਂ ਰੁਪਏ ਹੜੱਪਣ ਦੇ ਬਾਵਜੂਦ ਵੀ ਉਸ ਦਾ ਖਹਿੜਾ ਨਹੀਂ ਛੱਡਿਆ।

ਇਹ ਵੀ ਪੜ੍ਹੋ :  ਮੁਕਤਸਰ : ਕਿਸਾਨਾਂ 'ਤੇ ਟਿੱਪਣੀ ਕਰਨ ਵਾਲੇ ਭਾਜਪਾ ਨੇਤਾ ਨੇ ਮੰਗੀ ਮੁਆਫ਼ੀ


Gurminder Singh

Content Editor

Related News