ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

Thursday, Aug 13, 2020 - 05:57 PM (IST)

ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

ਤਪਾ ਮੰਡੀ (ਸ਼ਾਮ,ਗਰਗ): ਅੱਜ ਸਵੇਰੇ ਅੰਬਾਲਾ-ਬਠਿੰਡਾ ਰੇਲਵੇ ਲਾਈਨ ਸਥਿਤ ਸਟੇਸ਼ਨ 'ਤੇ ਲਗਭਗ 65 ਸਾਲਾ ਅਗਰਵਾਲ ਪਰਿਵਾਰ ਨਾਲ ਸਬੰਧ ਰੱਖਦੇ ਵਿਅਕਤੀ ਨੇ ਮਾਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ  ਮਾਲ ਗੱਡੀ ਹੇਠਾਂ ਆ ਜਾਣ ਕਰਕੇ ਧੜ ਸਰੀਰ ਨਾਲੋਂ ਵੱਖ ਹੋ ਗਿਆ। ਇਸ ਸਬੰਧੀ ਸਟੇਸ਼ਨ 'ਤੇ ਸੈਰ ਕਰਦੇ ਲੋਕਾਂ ਨੇ ਦੱਸਿਆ ਕਿ ਮਿਠੂ ਰਾਮ(65) ਹਰ ਰੋਜ਼ ਦੀ ਤਰ੍ਹਾਂ ਸੈਰ ਕਰਦਾ ਸੀ ਅਤੇ ਜਦ ਸਟੇਸ਼ਨ ਤੋਂ ਅਨਾਜ ਦਾ ਭਰਿਆਂ ਲੋਡ ਚੱਲਣ ਲੱਗਾ ਤਾਂ ਉਕਤ ਵਿਅਕਤੀ ਨੇ ਪਲੇਟੀ ਤੋਂ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਘਰਾਂ 'ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ

ਜਿਵੇਂ ਹੀ ਇਹ ਗੱਲ ਸਾਰੀ ਮੰਡੀ 'ਚ ਅੱਗ ਦੀ ਤਰ੍ਹਾਂ ਫੈਲੀ ਤਾਂ ਪਰਿਵਾਰਕ ਅਤੇ ਮੰਡੀ ਨਿਵਾਸੀਆਂ ਦਾ ਇਕੱਠ ਹੋ ਗਿਆ,ਪਰ ਰੇਲਵੇ ਪੁਲਸ ਚੌਂਕੀ ਨਾ ਹੋਣ ਕਾਰਨ ਮ੍ਰਿਤਕ ਦੀ ਲਾਸ਼ 2 ਘੰਟੇ ਲਾਈਨ 'ਤੇ ਪਈ ਰਹੀ। ਪਰਿਵਾਰਿਕ ਮੈਂਬਰਾਂ ਅਨੁਸਾਰ ਹਰ ਰੋਜ ਦੀ ਤਰ੍ਹਾਂ ਸਵੇਰ ਸਮੇਂ ਸੈਰ ਕਰਨ ਸਮੇਂ ਜਦ ਰੇਲਵੇ ਲਾਈਨ ਟੱਪ ਕੇ ਦੂਸਰੀ ਪਾਸੇ ਜਾਣ ਲੱਗਾ ਤਾਂ ਅਚਾਨਕ ਮਾਲ ਗੱਡੀ ਚੱਲਣ ਕਾਰਨ ਹੇਠਾਂ ਆ ਗਈ ਅਤੇ ਮੌਤ ਹੋ ਗਈ। ਜਦ ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਟੇਸ਼ਨ ਮਾਸਟਰ ਅਨਿਰੁਧ ਨੇ ਉਨ੍ਹਾਂ ਦੇ ਧਿਆਨ 'ਚ ਲਿਆਦਾਂ ਤਾਂ ਉਸ ਸਮੇਂ ਪਹੁੰਚ ਕੇ ਲਾਸ਼ ਨੂੰ ਮਿੰਨੀ ਸਹਾਰਾ ਕਲੱਬ ਦੀ ਐਬੂਲੈਸ ਵਲੋਂ ਮੋਰਚਰੀ ਬਰਨਾਲਾ 'ਚ ਭੇਜ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰ ਜੋ ਵੀ ਬਿਆਨ ਕਲਮਬੰਦ ਕਰਵਾਉਣਗੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ


author

Shyna

Content Editor

Related News