ਸੁਸਾਇਡ ਨੋਟ ਲਿਖ ਕੇ ਨਹਿਰ ''ਚ ਛਾਲ ਮਾਰਨ ਵਾਲੇ ਦੀ ਕਹਾਣੀ ਨਿਕਲੀ ਕੁਝ ਹੋਰ

Monday, Apr 01, 2019 - 01:19 PM (IST)

ਸੁਸਾਇਡ ਨੋਟ ਲਿਖ ਕੇ ਨਹਿਰ ''ਚ ਛਾਲ ਮਾਰਨ ਵਾਲੇ ਦੀ ਕਹਾਣੀ ਨਿਕਲੀ ਕੁਝ ਹੋਰ

ਸਮਾਣਾ— ਐੱਸ.ਐੱਚ.ਓ. ਨੇ ਮੈਨੂੰ ਨੰਗਾ ਕਰਕੇ ਕਰੰਟ ਲਗਾਇਆ ਤੇ ਨਪੁੰਸਕ ਬਣਾ ਦਿੱਤਾ। ਸੁਸਾਇਡ ਨੋਟ 'ਚ ਇਹ ਜਾਣਕਾਰੀ ਲਿਖਣ ਦੇ ਬਾਅਦ ਸਮਾਣਾ ਦੇ ਪ੍ਰਤਾਪ ਨਗਰ ਦਾ ਪ੍ਰਵੀਨ ਕੁਮਾਰ ਫਰਾਰ ਹੋ ਗਿਆ। ਕਰੀਬ 2 ਮੀਹਨੇ ਬਾਅਦ ਪੁਲਸ ਨੇ ਪ੍ਰਵੀਨ ਕੁਮਾਰ ਨੂੰ ਸਮਾਣਾ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪ੍ਰਵੀਨ 'ਤੇ ਦੋਸ਼ ਸੀ ਕਿ ਉਹ ਕਿਸੇ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ। ਜਾਂਚ ਦੇ ਬਾਅਦ ਸਾਈਬਰ ਸੈੱਲ ਨੇ ਗ੍ਰਿਫਤਾਰੀ ਦੀ ਕਾਰਵਾਈ ਕੀਤੀ। ਸਿਟੀ ਸਮਾਣਾ ਇੰਚਾਰਜ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਬਾਅਦ ਪੂਰੀ ਜਾਂਚ ਕੀਤੀ। ਉਸ ਦੇ ਬਾਅਦ ਹੀ ਨਾਮਜਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਉਸ ਨੂੰ ਰਿਮਾਂਡ 'ਤੇ ਲਿਆ ਜਾਵੇਗਾ। ਥਾਣਾ ਇੰਚਾਰਜ ਦੇ ਖਿਲਾਫ ਸੁਸਾਇਡ ਨੋਟ ਛੱਡ ਕੇ ਭੱਜਣ ਦੇ ਮਾਮਲੇ 'ਚ ਵੀ ਪੁੱਛਗਿਛ ਕੀਤੀ ਜਾਵੇਗੀ।

ਉਨ੍ਹਾਂ ਦੇ ਮੁਤਾਬਕ ਦੋਸ਼ੀ ਇਸ ਦੌਰਾਨ ਮਾਲੇਰਕੋਟਲਾ, ਲੁਧਿਆਣਾ ਅਤੇ ਸਮਾਣਾ 'ਚ ਹੀ ਆਪਣੇ ਜਾਣਕਾਰੀ ਦੇ ਇੱਥੇ ਲੁੱਕਿਆ ਰਿਹਾ। ਸਮਾਣਾ 'ਚ ਉਸ ਦੇ ਹੋਣ ਦੀ ਸੂਚਨਾ ਮਿਲੀ ਅਤੇ ਬਾਅਦ 'ਚ ਗ੍ਰਿਫਤਾਰੀ ਕੀਤੀ ਗਈ। ਫਰਵਰੀ 'ਚ ਇਕ ਮਹਿਲਾ ਨੇ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਕਿ ਇਕ ਨੰਬਰ ਤੋਂ ਉਸ ਨੂੰ ਅਸ਼ਲੀਲ ਮੈਸੇਜ ਆਉਂਦੇ ਹਨ। ਜਾਂਚ ਦੇ ਬਾਅਦ ਪੁਲਸ ਨੇ ਪ੍ਰਵੀਨ ਨੂੰ ਕਿਸੇ ਦੁਕਾਨਦਾਰ ਤੋਂ ਸਿਮ ਖਰੀਦਿਆ ਸੀ। ਪਰਿਵਾਰ ਦਾ ਕਹਿਣਾ  ਸੀ ਕਿ ਪੁੱਛਗਿਛ 'ਚ ਪੁਲਸ ਨੇ ਪ੍ਰਵੀਨ ਨੂੰ ਥਰਡ ਡਿਗਰੀ ਦਿੱਤੀ ਸੀ, ਜਿਸ ਤੋਂ ਉਹ ਪਰੇਸ਼ਾਨ ਸੀ। ਪਤਨੀ ਨੂੰ ਗੁਰਦੁਆਰੇ ਜਾਣ ਦੀ ਗੱਲ ਕਹਿ ਕੇ ਉਹ ਘਰੋਂ ਨਿਕਲਿਆ, ਪਰ ਘਰ ਨਹੀਂ ਪਹੁੰਚਿਆ। ਤਲਾਸ਼ ਦੇ ਬਾਅਦ ਪ੍ਰਵੀਨ ਦੀ ਚੱਪਲ, ਸਾਈਕਲ ਅਤੇ ਸੁਸਾਇਡ ਨੋਟ ਭਾਖੜਾ ਨਹਿਰ ਦੇ ਕੋਲੋਂ ਮਿਲਿਆ ਸੀ।


author

Shyna

Content Editor

Related News