ਪਤੀ ਨਾਲ ਮਾਮੂਲੀ ਤਕਰਾਰ ਮਗਰੋਂ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ

Saturday, Apr 01, 2023 - 11:36 AM (IST)

ਪਤੀ ਨਾਲ ਮਾਮੂਲੀ ਤਕਰਾਰ ਮਗਰੋਂ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ

ਤਰਨਤਾਰਨ (ਰਮਨ,ਵਿਜੇ)- ਦੋਵਾਂ ਜੀਆਂ ਦੇ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਪਤਨੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣੀ ਅਨੁਸਾਰ ਸੁਮਨ ਉਮਰ ਲਗਭਗ 24 ਸਾਲ ਵਾਸੀ ਖਡੂਰ ਸਾਹਿਬ ਪੱਤੀ ਫੱਲਿਆਂ ਦਾ ਆਪਣੇ ਪੇਕੇ ਜਾਣ ਨੂੰ ਲੈਕੇ ਕੇ ਆਪਣੇ ਪਤੀ ਵਿਜੇਪਾਲ ਨਾਲ ਮਾਮੂਲੀ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪਤਨੀ ਨੇ ਖ਼ੌਫ਼ਨਾਕ ਕਦਮ ਚੁੱਕਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਤਲਾਸ਼ ’ਚ ਧਾਰਮਿਕ ਡੇਰਿਆਂ ’ਤੇ ਸਰਚ ਆਪ੍ਰੇਸ਼ਨ, ਡਰੋਨ ਦੀ ਵੀ ਲਈ ਜਾ ਰਹੀ ਮਦਦ

ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਕੁਝ ਦਿਨਾਂ ਤੋਂ ਪੇਕੇ ਜਾਣ ਦੀ ਜ਼ਿਦ ਕਰ ਰਹੀ ਸੀ ਤੇ ਉਸ ਕੋਲ ਪੈਸੇ ਨਾਂ ਹੋਣ ਕਰਕੇ ਉਸਨੇ ਆਪਣੀ ਪਤਨੀ ਨੂੰ ਕੁਝ ਦਿਨ ਠਹਿਰ ਕੇ ਚਲੇ ਜਾਣ ਦੀ ਸਲਾਹ ਦਿੱਤੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਭੱਠੇ 'ਤੇ ਮਜ਼ਦੂਰੀ ਕਰਨ ਲਈ ਚਲਾ ਗਿਆ। ਜਦੋਂ ਵਿਜੇਪਾਲ ਵਾਪਸ ਪਰਤਿਆ ਤਾਂ ਉਸਦੀ ਪਤਨੀ ਨੇ ਫਾਹਾ ਲਿਆ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਪਤੀ ਦੇ ਤੁਰੰਤ ਇਲਾਜ ਲਈ ਸ੍ਰੀ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ, ਜਿਸ 'ਤੇ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਗੋਇੰਦਵਾਲ ਸਾਹਿਬ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News