ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਰੇਲਗੱਡੀ ਅੱਗੇ ਛਲਾਂਗ ਲਾ ਕੇ ਕੀਤੀ ਆਤਮ-ਹੱਤਿਆ
Thursday, Dec 21, 2017 - 05:57 PM (IST)
ਅਬੋਹਰ (ਸੁਨੀਲ) : ਬੱਲੂਆਣਾ ਵਿਧਾਨਸਭਾ ਖੇਤਰ ਦੇ ਪਿੰਡ ਕੇਰਾਖੇੜਾ ਵਾਸੀ ਇਕ ਨੌਜਵਾਨ ਨੇ ਅੱਜ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਰੇਲਗੱਡੀ ਅੱਗੇ ਛਲਾਂਗ ਲਾ ਕੇ ਆਤਮ ਹੱਤਿਆ ਕਰ ਲਈ। ਰੇਲਵੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਹੈ।
ਜਾਣਕਾਰੀ ਮੁਤਾਬਕ ਕਰੀਬ 30 ਸਾਲਾ ਮ੍ਰਿਤਕ ਪ੍ਰਵੀਣ ਕੁਮਾਰ ਪੁੱਤਰ ਬਨਵਾਰੀ ਲਾਲ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪ੍ਰਵੀਣ ਕੁਮਾਰ ਖੇਤੀਬਾੜੀ ਦਾ ਕੰਮ ਕਰਦਾ ਸੀ, ਕੁਝ ਸਮੇਂ ਆਰਥਿਕ ਤੰਗੀ ਦੇ ਚਲਦੇ ਉਹ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਰਹਿੰਦਾ ਸੀ, ਇਸੇ ਦੇ ਚਲਦੇ ਅੱਜ ਸਵੇਰੇ ਉਸਨੇ ਕਰੀਬ ਸਾਢੇ 9 ਵਜੇ ਹਰਿਦੁਆਰ ਤੋਂ ਸ਼੍ਰੀਗੰਗਾਨਗਰ ਜਾਣ ਵਾਲੀ ਰੇਲਗੱਡੀ ਅੱਗੇ ਛਲਾਂਗ ਲਾ ਕੇ ਆਤਮ-ਹੱਤਿਆ ਕਰ ਲਈ। ਇੱਧਰ ਘਟਨਾ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਤੇ ਜੀ. ਆਰ. ਪੀ. ਪੁਲਸ ਨੂੰ ਦਿੱਤੀ।
