ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ
Sunday, Aug 26, 2018 - 03:37 AM (IST)

ਮੋਹਾਲੀ,(ਨਿਆਮੀਆਂ)-ਫੇਜ਼-7 ਨਿਵਾਸੀ ਇਕ ਵਿਅਕਤੀ ਨੇ ਪਿਛਲੀ ਰਾਤ ਖੁਦਕੁਸ਼ੀ ਕਰ ਲਈ, ਜਿਸਦੀ ਦੀ ਪਛਾਣ ਵਿਜੇ ਕੁਮਾਰ ਵਿੱਕੀ ਵਜੋਂ ਹੋਈ ਹੈ। ਉਸ ਨੇ ਘਰ ਵਿਚ ਹੀ ਫਾਹ ਲੈ ਲਿਆ। ਪਰਿਵਾਰ ਵਾਲੇ ਤੁਰੰਤ ਉਸ ਨੂੰ ਫੇਜ਼-3ਬੀ2 ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦਿਅਾਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਵਿੱਕੀ ਫੇਜ਼-3ਬੀ1 ਵਿਚ ਕੱਪਡ਼ੇ ਦੀ ਦੁਕਾਨ ਕਰਦਾ ਸੀ। ਉਸ ਦੀ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।