ਵਿਦੇਸ਼ ਗਏ ਘਰਵਾਲੇ ਵਲੋਂ ਖਰਚਾ ਨਾ ਭੇਜਣ ’ਤੇ ਲੈ ਲਿਆ ਫਾਹਾ

Tuesday, Jul 10, 2018 - 06:47 AM (IST)

ਵਿਦੇਸ਼ ਗਏ ਘਰਵਾਲੇ ਵਲੋਂ ਖਰਚਾ ਨਾ ਭੇਜਣ ’ਤੇ ਲੈ ਲਿਆ ਫਾਹਾ

ਗੁਰਾਇਆ, (ਮੁਨੀਸ਼, ਹੇਮੰਤ)- ਰਾਮਗਡ਼੍ਹੀਆ ਮੁਹੱਲਾ ਗੁਰਾਇਆ ਵਿਖੇ ਰਹਿੰਦੀ ਇਕ ਪ੍ਰਵਾਸੀ ਅੌਰਤ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ  ਕਰ ਲਈ ਗਈ। ਥਾਣਾ ਮੁਖੀ ਗੁਰਾਇਆ ਪਰਮਿੰਦਰ ਸਿੰਘ  ਨੇ ਦੱਸਿਆ ਕਿ ਪੂਨਮ ਪਤਨੀ ਅਜੇ ਕੁਮਾਰ ਵਾਸੀ ਸਿੰਗੀਗਡ਼੍ਹ ਜ਼ਿਲਾ ਆਜਮਗਡ਼੍ਹ ਯੂ. ਪੀ. ਹਾਲ ਵਾਸੀ ਰਾਮਗਡ਼੍ਹੀਆ ਮੁਹੱਲਾ, ਜੋ ਇਕ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਉਸ ਦਾ ਪਤੀ ਤਿੰਨ ਮਹੀਨੇ ਪਹਿਲਾਂ ਬਹਿਰੀਨ ਗਿਆ  ਹੈ। ਪੂਨਮ ਦੀ ਮਾਂ ਮੰਜੂ ਦੇ ਬਿਆਨਾਂ ਅਨੁਸਾਰ ਪੂਨਮ ਦਾ ਘਰ ਵਾਲਾ ਖਰਚਾ ਨਹੀਂ ਭੇਜ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੋਨਾਂ ਵਿਚ ਅਕਸਰ ਫੋਨ ’ਤੇ ਝਗਡ਼ਾ ਹੁੰਦਾ ਰਹਿੰਦਾ ਸੀ। ਘਰ ਦੇ ਕਲੇਸ਼ ਅਤੇ ਖਰਚਾ  ਨਾ  ਚੱਲਣ ਤੋਂ ਤੰਗ ਆ ਕੇ ਪੂਨਮ ਨੇ ਬੀਤੀ ਰਾਤ ਪੱਖੇ ਨਾਲ ਚੁੁੰਨੀ ਬੰਨ੍ਹ ਕੇ ਫਾਹਾ ਲੈ ਲਿਆ।
ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਗੁਰਾਇਆ ਥਾਣਾ  ਵਿਖੇ ਮੰਜੂ ਬਾਲਾ ਦੇ ਬਿਆਨਾਂ ਦੇ ਆਧਾਰ ’ਤੇ ਪੂਨਮ ਦੇ ਘਰ ਵਾਲੇ ਅਜੇ ਤੇ  ਨਣਾਨ ਸੀਮਾ ਰਾਣੀ ਪਤਨੀ ਮਨੋਹਰ ਲਾਲ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। 


Related News