ਫਾਹ ਲੈ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

Tuesday, Jun 26, 2018 - 04:10 AM (IST)

ਫਾਹ ਲੈ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਹਰਿਆਣਾ, (ਰੱਤੀ, ਰਾਜਪੂਤ, ਨਲੋਆ)- ਕਸਬਾ ਹਰਿਆਣਾ ਦੇ ਮੁਹੱਲਾ ਪਹਾਡ਼ੀ ਗੇਟ ’ਚ ਇਕ ਨੌਜਵਾਨ ਵੱਲੋਂ ਗਾਹਡਰ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ਤੋਂ ਇੱਕਤਰ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਫਕੀਰ ਚੰਦ ਵਾਸੀ ਰਾਮ ਗਲੀ  ਹਰਿਆਣਾ ਨੇ ਦੱਸਿਆ ਕਿ ਉਸਦਾ ਲਡ਼ਕਾ ਗੁਰਪ੍ਰੀਤ ਸਿੰਘ ਉਰਫ ਰਿੰਕੂ (30) ਬੀਤੀ ਰਾਤ ਸੌਣ ਲਈ ਘਰ ਦੇ ਚੁਬਾਰੇ ’ਚ ਚਲਾ ਗਿਆ ਸੀ  ਪਰ  ਅੱਜ ਸਵੇਰੇ ਕਰੀਬ 8 ਵਜੇ ਤੱਕ ਉਹ ਹੇਠਾਂ ਨਹੀਂ ਆਇਆ। ਉਸਨੇ ਅੰਦਰੋਂ ਦਰਵਾਜ਼ ਬੰਦ ਕੀਤਾ ਹੋਇਆ ਸੀ।
ਇਸ ਦੌਰਾਨ ਵਾਰਡ ਦੇ ਕੌਂਸਲਰ ਸੰਜੇ ਕਪਿਲਾ ਦੀ ਮੌਜੂਦਗੀ ’ਚ ਜਦੋਂ ਦਰਵਾਜ਼ਾ ਤੋਡ਼ਿਆ ਗਿਆ ਤਾਂ ਅੰਦਰ ਨੌਜਵਾਨ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਏ. ਐੱਸ. ਆਈ. ਵਿਕਰਮਜੀਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News