ਸ਼ਰਾਬੀ ਵਿਅਕਤੀ ਨੇ ਲਿਆ ਫਾਹਾ
Sunday, Mar 04, 2018 - 05:56 AM (IST)
ਲੁਧਿਆਣਾ(ਪੰਕਜ)-ਸ਼ਰਾਬ ਦੀ ਆਦਤ ਤੋਂ ਮਜਬੂਰ ਵਿਅਕਤੀ ਵੱਲੋਂ ਪਤਨੀ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਸ਼ਰਾਬ ਤਾਂ ਕੀ ਛੱਡਣੀ ਸੀ, ਸਗੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ। ਘਟਨਾ ਥਾਣਾ ਦੁੱਗਰੀ ਅਧੀਨ ਆਉਂਦੀ ਐੱਲ. ਆਈ. ਜੀ. ਕਾਲੋਨੀ ਦੀ ਹੈ, ਜਿਥੇ ਆਪਣੇ ਬੱਚੇ ਅਤੇ ਪਤੀ ਜੀਵਨ ਸਿੰਘ ਨਾਲ ਰਹਿਣ ਵਾਲੀ ਕਿਰਨ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਸ਼ਨੀਵਾਰ ਨੂੰ ਵੀ ਉਹ ਜਦੋਂ ਸ਼ਰਾਬ ਪੀ ਕੇ ਘਰ ਆਇਆ ਤਾਂ ਕਿਰਨ ਗੁੱਸੇ ਵਿਚ ਬੱਚੇ ਨੂੰ ਨਾਲ ਲੈ ਕੇ ਗਲੀ ਵਿਚ ਆ ਗਈ। ਥੋੜ੍ਹੀ ਦੇਰ ਬਾਅਦ ਵਾਪਸ ਪੁੱਜੀ ਤਾਂ ਉਸ ਨੇ ਦੇਖਿਆ ਕਿ ਜੀਵਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।
