ਸਕੂਲੀ ਬੱਸ ਦੀ ਅਟੈਂਡੈਂਟ ਨੇ ਲਿਆ ਫਾਹਾ

02/21/2018 5:22:43 AM

ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਦੇ ਨਿਊ ਸੁਭਾਸ਼ ਨਗਰ ਇਲਾਕੇ 'ਚ ਮੰਗਲਵਾਰ ਨੂੰ 35 ਸਾਲਾ ਇਕ ਮਹਿਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨੂੰ ਅੱਜ ਸਵੇਰੇ ਉਸ ਦੇ ਘਰ ਲਟਕਦੇ ਦੇਖਿਆ ਗਿਆ। ਮ੍ਰਿਤਕਾ ਦੀ ਪਛਾਣ ਸੰਦੀਪ ਰਾਣੀ ਦੇ ਰੂਪ ਵਿਚ ਹੋਈ ਹੈ। ਫਿਲਹਾਲ ਆਤਮ-ਹੱਤਿਆ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਪੁਲਸ ਆਤਮ-ਹੱਤਿਆ ਪਿੱਛੇ ਕਾਰਨ ਘਰੇਲੂ ਪ੍ਰੇਸ਼ਾਨੀ ਮੰਨ ਰਹੀ ਹੈ। ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਸੰਦੀਪ ਜਲੰਧਰ ਬਾਈਪਾਸ ਨੇੜੇ ਇਕ ਪ੍ਰਾਈਵੇਟ ਸਕੂਲ 'ਚ ਸਕਿਓਰਿਟੀ ਗਾਰਡ ਤੋਂ ਇਲਾਵਾ ਸਕੂਲੀ ਬੱਸ ਦੀ ਅਟੈਂਡੈਂਟ ਦਾ ਵੀ ਕੰਮ ਕਰਦੀ ਸੀ। ਉਹ ਆਪਣੇ ਪਿੱਛੇ 13 ਸਾਲ ਦੀ ਇਕ ਬੇਟੀ ਅਤੇ 2 ਬੇਟੇ ਛੱਡ ਗਏ ਗਈ ਹੈ। ਉਸ ਦਾ ਪਤੀ ਲਖਬੀਰ ਕੁਮਾਰ ਮਕੈਨਿਕ ਹੈ। ਪੁਲਸ ਨੇ ਲਖਬੀਰ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 
ਨਹੀਂ ਮਿਲਿਆ ਕੋਈ ਸੁਰਾਗ 
ਥਾਣਾ ਇੰਚਾਰਜ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਦੁਪਹਿਰ ਲਗਭਗ 1 ਵਜੇ ਸੂਚਨਾ ਮਿਲੀ ਕਿ ਇਕ ਮਹਿਲਾ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ। ਤੁਰੰਤ ਏ. ਐੱਸ. ਆਈ. ਜਗਦੀਸ਼ ਨੂੰ ਪੁਲਸ ਪਾਰਟੀ ਦੇ ਨਾਲ ਘਟਨਾ ਸਥਾਨ 'ਤੇ ਭੇਜਿਆ ਗਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਲਾਸ਼ ਨੂੰ ਫਾਹੇ ਤੋਂ ਉਤਾਰ ਲਿਆ ਗਿਆ ਸੀ। ਸੰਦੀਪ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ। ਪੁਲਸ ਨੂੰ ਮੌਕੇ ਤੋਂ ਇਸ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਆਤਮ-ਹੱਤਿਆ ਦਾ ਕਾਰਨ ਪਤਾ ਲੱਗ ਸਕੇ। ਘਟਨਾ ਸਮੇਂ ਸੰਦੀਪ ਘਰ 'ਚ ਇਕੱਲੀ ਸੀ। ਉਸ ਦਾ ਪਤੀ ਕੰਮ 'ਤੇ ਅਤੇ ਬੱਚੇ ਸਕੂਲ ਗਏ ਹੋਏ ਸਨ। 
ਗੁਆਂਢੀ ਨੂੰ ਲੱਗਿਆ ਘਟਨਾ ਦਾ ਪਤਾ 
ਸੰਦੀਪ ਸਵੇਰੇ 7 ਵਜੇ ਹੀ ਸਕੂਲ ਬੱਸ ਦੇ ਨਾਲ ਅਟੈਂਡੈਂਟ ਦੇ ਰੂਪ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਘਰ ਤੋਂ ਲੈਣੇ ਲਈ ਨਿਕਲ ਜਾਂਦੀ ਸੀ। ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਘਰ ਮੁੜ ਆਉਂਦੀ ਸੀ। ਲਗਭਗ 10 ਵਜੇ ਉਹ ਫਿਰ ਸਕੂਲ ਪਹੁੰਚ ਜਾਂਦੀ ਸੀ। ਸ਼ਾਮ ਨੂੰ ਛੁੱਟੀ ਹੋਣ ਤੋਂ ਬਾਅਦ ਘਰ ਮੁੜਦੀ ਸੀ। ਸਵੇਰੇ ਜਾਂਦੇ ਸਮੇਂ ਉਹ ਦੀ ਚਾਬੀ ਆਪਣੇ ਗੁਆਂਢੀ ਨੂੰ ਸੌਂਪ ਜਾਂਦੀ ਸੀ।
ਅੱਜ ਜਦ ਉਹ 11.30 ਵਜੇ ਤੱਕ ਚਾਬੀ ਨਾ ਫੜਾਉਣ ਆਈ ਤਾਂ ਕਾਰਨ ਜਾਣਨ ਲਈ ਗੁਆਂਢੀ ਉਸ ਦੇ ਘਰ ਪਹੁੰਚ ਗਿਆ। ਤਦ ਉਸ ਨੇ ਸੰਦੀਪ ਦੀ ਲਾਸ਼ ਨੂੰ ਫਾਹੇ ਨਾਲ ਲਟਕਦੀ ਦੇਖ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਤਦ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮਿਲਣ 'ਤੇ ਮ੍ਰਿਤਕਾ ਦਾ ਪਤੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਪਹੁੰਚ ਗਏ। ਲਾਸ਼ ਨੂੰ ਫਾਹੇ ਤੋਂ ਉਤਾਰ ਲਿਆ ਗਿਆ। ਇਲਾਕੇ ਦੇ ਲੋਕਾਂ ਨੇ ਇਸ ਬਾਰੇ 'ਚ ਪੁਲਸ ਨੂੰ ਸੂਚਿਤ ਕੀਤਾ।
ਮਿਲਣਸਾਰ ਸੁਭਾਅ ਦੀ ਸੀ ਸੰਦੀਪ 
ਲਖਬੀਰ ਮਕੈਨਿਕ ਹੈ। ਸੰਦੀਪ ਆਪਣੇ ਪਿੱਛੇ 13 ਸਾਲ ਦੀ ਇਕ ਬੇਟੀ ਅਤੇ 2 ਬੇਟੇ ਛੱਡ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਦੀਪ ਕਾਫੀ ਮਿਲਣਸਾਰ ਅਤੇ ਸ਼ਾਂਤ ਸੁਭਾਅ ਦੀ ਸੀ ਅਤੇ ਹਮੇਸ਼ਾ ਖੁਸ਼ ਰਹਿੰਦੀ ਸੀ। 
ਕੋਈ ਪ੍ਰੇਸ਼ਾਨੀ ਨਹੀਂ ਸੀ ਸੰਦੀਪ ਨੂੰ 
ਸੰਦੀਪ ਦੇ ਸਹੁਰਿਆਂ ਦਾ ਕਹਿਣਾ ਹੈ ਕਿ ਸੰਦੀਪ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਉਸ ਦੇ ਵਿਵਹਾਰ 'ਚ ਕੋਈ ਬਦਲਾਅ ਨਹੀਂ ਆਇਆ ਸੀ। ਸੋਮਵਾਰ ਰਾਤ ਨੂੰ ਉਹ ਚੰਗੀ ਭਲੀ ਸੀ। ਫਿਰ ਮੰਗਲਵਾਰ ਨੂੰ ਅਚਾਨਕ ਇਸ ਤਰ੍ਹਾਂ ਕੀ ਹੋਇਆ? ਜੋ ਉਸ ਨੇ ਫਾਹਾ ਲੈ ਲਿਆ? ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਉਹ ਖੁਦ ਹੈਰਾਨ ਹਨ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ? ਘਰ ਦੀ ਆਰਥਿਕ ਸਥਿਤੀ ਵੀ ਠੀਕ ਸੀ। 


Related News