ਬੇਰੁਜ਼ਗਾਰੀ ਕਾਰਨ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਦਿੱਤੀ ਜਾਨ

Wednesday, Nov 29, 2017 - 03:45 AM (IST)

ਬਰੇਟਾ(ਸਿੰਗਲਾ)-ਬੇਰੁਜ਼ਗਾਰੀ ਕਾਰਨ ਪਿੰਡ ਮੰਡੇਰ ਦੇ ਇਕ ਨੌਜਵਾਨ ਨੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਹ ਕਾਫੀ ਦੇਰ ਤੋਂ ਆਪਣੇ ਰੁਜ਼ਗਾਰ ਨੂੰ ਲੈ ਕੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ ਪਿੰਡ ਮੰਡੇਰ ਦਾ ਵਾਸੀ ਮਲਕੀਤ ਸਿੰਘ (24) ਪੁੱਤਰ ਸੱਤਪਾਲ ਸਿੰਘ ਆਰਟ ਐਂਡ ਕ੍ਰਾਫਟ ਦਾ ਕੋਰਸ ਕਰਨ ਤੋਂ ਬਾਅਦ ਰੁਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਪਿਤਾ ਸੱਤਪਾਲ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਐਲੂਮੀਨੀਅਮ ਦੇ ਸਾਮਾਨ ਦੀ ਦੁਕਾਨ ਸ਼ੁਰੂ ਕੀਤੀ, ਨਾ ਚੱਲਣ ਤੋਂ ਬਾਅਦ ਉਸ ਨੇ ਮੋਬਾਇਲ ਰੀਚਾਰਜ ਦਾ ਕੰਮ ਕੀਤਾ ਪਰ ਇਸ ਵਿਚ ਵੀ ਉਹ ਕਾਮਯਾਬ ਨਾ ਹੋ ਸਕਿਆ, ਜਿਸ ਕਰ ਕੇ ਉਸ ਨੇ ਮੰਗਲਵਾਰ ਦੀ ਸਵੇਰ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ। ਜ਼ਿਕਰਯੋਗ ਹੈ ਕਿ ਮਲਕੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀ ਇਕ ਢਾਈ ਸਾਲ ਦੀ ਲੜਕੀ ਤੋਂ ਇਲਾਵਾ ਘਰ ਵਿਚ ਗਰਭਵਤੀ ਪਤਨੀ ਮੌਜੂਦ ਹੈ।


Related News