ਬੀ. ਏ. ''ਚੋਂ ਫੇਲ ਹੋਣ ਤੋਂ ਨਿਰਾਸ਼ ਨੌਜਵਾਨ ਨੇ ਰੇਲ-ਗੱਡੀ ਅੱਗੇ ਮਾਰੀ ਛਾਲ, ਮੌਤ
Thursday, Oct 26, 2017 - 01:11 AM (IST)
ਅਬੋਹਰ(ਸੁਨੀਲ, ਰਹੇਜਾ)—ਪਿੰਡ ਧਰਾਂਗਵਾਲਾ ਦੇ ਇਕ ਵਿਦਿਆਰਥੀ ਨੇ ਬੀ. ਏ. 'ਚੋਂ ਫੇਲ ਹੋ ਜਾਣ ਤੋਂ ਨਿਰਾਸ਼ ਹੋ ਕੇ ਬੁੱਧਵਾਰ ਨੂੰ ਰੇਲ-ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੀ. ਆਰ. ਪੀ. ਪੁਲਸ ਨੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਰਖਵਾਈ ਹੈ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਕ ਮੇਨਪਾਲ ਪੁੱਤਰ ਸਵ. ਸੁਰਜਾ ਰਾਮ ਬੀ. ਏ. ਫਾਈਨਲ ਈਅਰ ਦਾ ਵਿਦਿਆਰਥੀ ਸੀ ਅਤੇ ਕੰਪਾਰਟਮੈਂਟ ਆਉਣ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਦੁਪਹਿਰ ਨੂੰ ਡੰਗਰਖੇੜਾ ਨੇੜੇ ਸ਼੍ਰੀਗੰਗਾਨਗਰ ਤੋਂ ਫਿਰੋਜ਼ਪੁਰ ਜਾਣ ਵਾਲੀ ਰੇਲ-ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੇੜੇ ਤੇੜੇ ਦੇ ਲੋਕਾਂ ਨੇ ਸੂਚਨਾ ਨਰਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੂੰ ਦਿੱਤੀ, ਜਿਸ 'ਤੇ ਜਗਦੇਵ ਬਰਾੜ, ਬਿੱਟੂ ਨਰੂਲਾ ਤੇ ਰਵੀ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਜੀ. ਆਰ. ਪੀ. ਪੁਲਸ ਦੀ ਮੌਜੂਦਗੀ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ।
