ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Thursday, Sep 14, 2017 - 01:02 AM (IST)

ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅਬੋਹਰ(ਰਹੇਜਾ)-ਪਿੰਡ ਅਮਰਪੁਰਾ ਦੇ ਨੇੜੇ ਸਥਿਤ ਫੋਕਲ ਪੁਆਇੰਟ 'ਚ ਸ਼ਰਾਬ ਦੇ ਆਦੀ ਇਕ ਵਿਅਕਤੀ ਨੇ ਦਰਖ਼ਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਰਾਮ ਲਾਲ ਦੇ ਪੁੱਤਰ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਕ ਮਹੀਨੇ ਪਹਿਲਾਂ ਹੀ ਅਮਰਪੁਰਾ ਕਾਲੋਨੀ ਵਿਚ ਰਹਿਣ ਲਈ ਆਇਆ ਸੀ ਅਤੇ 6 ਦਿਨ ਪਹਿਲਾਂ ਉਸਦਾ ਪਿਤਾ ਵੀ ਉਥੇ ਰਹਿਣ ਆ ਗਿਆ। ਉਸਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਉਸਦਾ ਪਿਤਾ ਆਪਣੇ ਕੰਮ ਤੋਂ ਵਾਪਸ ਪਰਤਿਆ ਅਤੇ ਖਾਣਾ ਖਾ ਕੇ ਬਾਹਰ ਚਲਾ ਗਿਆ। ਕਾਫੀ ਤਲਾਸ਼ਣ ਤੋਂ ਬਾਅਦ ਸਵੇਰੇ ਪਤਾ ਲੱਗਿਆ ਕਿ ਉਸਦੇ ਪਿਤਾ ਨੇ ਪਿੰਡ ਬਹਾਵਵਾਲਾ ਦੇ ਫੋਕਲ ਪੁਆਇੰਟ ਵਿਚ ਲਗੇ ਇਕ ਦਰਖ਼ਤ ਨਾਲ ਲਟਕ ਕੇ ਫਾਹਾ ਲੈ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਬਹਾਵਵਾਲਾ ਦੇ ਏ. ਐੱਸ. ਆਈ. ਰਮੇਸ਼ ਚੰਦਰ ਅਤੇ ਹੌਲਦਾਰ ਰਾਜਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰੱਖਵਾਇਆ ਹੈ। ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਹੈ।


Related News