ਨੌਜਵਾਨ ਨੇ ਲਿਆ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Thursday, Aug 31, 2017 - 03:59 AM (IST)

ਖੰਨਾ(ਸੁਨੀਲ) - ਰਮੇਸ਼ ਕੁਮਾਰ (20) ਪੁੱਤਰ ਦਿਨੇਸ਼ ਕੁਮਾਰ ਵਾਸੀ ਖੰਨਾ ਖੁਰਦ ਰੋਡ ਖੰਨਾ ਨੇ ਅੱਜ ਕਿਸੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਫਾਹਾ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ। ਇਸ ਸਬੰਧੀ ਰਮੇਸ਼ ਦੀ ਮਾਤਾ ਪੂਜਾ ਨੇ ਦੱਸਿਆ ਕਿ ਅੱਜ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਗਈ ਤੇ ਉਸਦਾ ਪਤੀ ਦਵਾਈ ਲੈਣ ਲਈ ਅੰਬਾਲਾ ਗਿਆ ਹੋਇਆ ਸੀ ਤਾਂ ਇਸ ਦੌਰਾਨ ਲੜਕਾ ਵੀ ਆਪਣੇ ਕੰਮ 'ਤੇ ਜਾਣ ਦਾ ਕਹਿੰਦਾ ਹੋਇਆ ਘਰ ਤਂੋ ਚਲਾ ਗਿਆ। ਜਦੋਂ ਉਹ ਲਗਭਗ ਆਪਣੇ ਕੰਮ ਤੋਂ ਸਮਾਂ ਕਰੀਬ 11.30 ਵਜੇ ਵਾਪਸ ਆਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਤਾਂ ਜਦੋਂ ਉਸਨੇ ਖਿੜਕੀ 'ਚੋਂ ਅੰਦਰ ਵੇਖਿਆ ਤਾਂ ਉਸਦਾ ਲੜਕਾ ਪੱਖੇ ਨਾਲ ਲਟਕ ਰਿਹਾ ਸੀ। ਘਟਨਾ ਦੀ ਸੂਚਨਾ ਪੁਲਸ ਨੂੰ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪੁੱਜਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ 174 ਦੀ ਕਾਰਵਾਈ ਕਰਕੇ  ਮ੍ਰਿਤਕ ਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।


Related News