ਭਰਾ ਨੇ ਨਹੀਂ ਬੰਨ੍ਹਵਾਈ ਰੱਖੜੀ ਤਾਂ ਭੈਣ ਨੇ ਸਹੁਰੇ ਘਰ ਜਾ ਕੇ ਲੈ ਲਿਆ ਫਾਹਾ
Saturday, Aug 13, 2022 - 02:41 AM (IST)
ਜਲੰਧਰ (ਮਾਹੀ, ਸੁਨੀਲ) : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਬੁਲੰਦਪੁਰ 'ਚ ਇਕ ਵਿਆਹੁਤਾ ਨੇ ਆਪਣੇ ਘਰ 'ਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਸ਼ਾਲਿਨੀ ਉਰਫ ਸ਼ਾਲੂ ਪਤਨੀ ਵਿਨੇ ਕੁਮਾਰ ਵਾਸੀ ਪਿੰਡ ਬੁਲੰਦਪੁਰ ਦੇ ਮਾਮੇ ਦੇ ਬੇਟੇ ਨੇ ਥਾਣਾ ਮਕਸੂਦਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਬ-ਇੰਸਪੈਕਟਰ ਕੁਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਸ਼ਾਲਿਨੀ ਨੇ ਕਰੀਬ 9 ਮਹਿਨੇ ਪਹਿਲਾਂ ਲਵ ਮੈਰਿਜ ਕੀਤੀ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਕੁਝ ਨਾਰਾਜ਼ ਸਨ। ਦੂਜੇ ਪਾਸੇ ਮ੍ਰਿਤਕਾ ਦੇ ਪਿਤਾ ਜੈ ਸਿੰਘ ਨੇ ਦੱਸਿਆ ਕਿ ਸ਼ਾਲਿਨੀ ਨੇ ਦੱਸਿਆ ਸੀ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਘਰ ਭੂਤ-ਪ੍ਰੇਤ ਦੇ ਪਰਛਾਵੇਂ ਕਾਰਨ ਡਰੀ ਹੋਈ ਹੈ, ਜਿਸ ਕਾਰਨ ਉਹ ਉਸ ਨੂੰ ਪੇਕੇ ਘਰ ਸ਼ਹੀਦ ਭਗਤ ਸਿੰਘ ਕਾਲੋਨੀ ਲੈ ਆਏ। ਰੱਖੜੀ ਵਾਲੇ ਦਿਨ ਸ਼ਾਲਿਨੀ ਨੇ ਮੇਰੇ ਭਰਾ ਨੂੰ ਰੱਖੜੀ ਬੰਨ੍ਹੀ ਤੇ ਫਿਰ ਜਦੋਂ ਉਹ ਆਪਣੇ ਸਕੇ ਭਰਾ ਨੂੰ ਰੱਖੜੀ ਬੰਨ੍ਹਣ ਲੱਗੀ ਤਾਂ ਭਰਾ ਨੇ ਕਿਹਾ ਕਿ ਉਸ ਦੇ ਹੱਥ ਗੰਦੇ ਹਨ, ਹੱਥ ਧੋ ਕੇ ਰੱਖੜੀ ਬੰਨ੍ਹਾ ਲੈਂਦਾ ਹੈ। ਬਾਅਦ ਵਿੱਚ ਉਹ ਆਪਣੇ ਕੰਮ 'ਤੇ ਚਲਾ ਗਿਆ। ਇਸ 'ਤੇ ਗੁੱਸੇ 'ਚ ਆਈ ਸ਼ਾਲਿਨੀ ਆਪਣੇ ਸਹੁਰੇ ਘਰ ਚਲੀ ਗਈ।
ਖ਼ਬਰ ਇਹ ਵੀ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ ਰਿਹਾ ਬੰਦ, ਪੜ੍ਹੋ TOP 10
ਪਿਤਾ ਜੈ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ਾਲਿਨੀ ਆਪਣੇ ਸਹੁਰੇ ਘਰ ਪਹੁੰਚ ਗਈ ਹੈ ਤਾਂ ਉਹ ਉਸ ਦੇ ਪਿੱਛੇ ਪਿੰਡ ਬੁਲੰਦਪੁਰ ਚਲੇ ਗਏ। ਜਦੋਂ ਉਸ ਨੇ ਵਿਨੇ ਦੀ ਮਾਂ ਨੂੰ ਸ਼ਾਲਿਨੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਹੈ। ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਉਣ 'ਤੇ ਉਸ ਨੇ ਦਰਵਾਜ਼ਾ ਤੋੜ ਦਿੱਤਾ ਤਾਂ ਦੇਖਿਆ ਕਿ ਅਲਮਾਰੀ ਦੇ ਪਿੱਛੇ ਸ਼ਾਲਿਨੀ ਦਾ ਲਾਸ਼ ਲਟਕ ਰਹੀ ਸੀ। ਇਸ ’ਤੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ, 286 ਪਾਜ਼ੇਟਿਵ, ਹੁਸ਼ਿਆਰਪੁਰ 'ਚ ਮਰੀਜ਼ਾਂ ਦੀ ਗਿਣਤੀ 'ਚ ਵਾਧਾ
ਪੁਲਸ ਨੇ ਸ਼ਾਲਿਨੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਥਾਣਾ ਮਕਸੂਦਾਂ ਦੇ ਐੱਸ.ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਾਲਿਨੀ ਦੇ ਪਿਤਾ ਜੈ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।