ਘਰ ਦੇ ਕਲੇਸ਼ ਨੇ ਤਬਾਹ ਕੀਤਾ ਪਰਿਵਾਰ, ਨੌਜਵਾਨ ਨੇ ਹੱਥੀਂ ਗੱਲ ਲਾਈ ਮੌਤ

Monday, Jul 31, 2017 - 07:17 PM (IST)

ਬੱਧਨੀ ਕਲਾਂ (ਬੱਬੀ) : ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਭਗਵੰਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਵੱਡਾ ਵੇਹੜਾ ਰਾਉਕੇ ਰੋਡ ਬੱਧਨੀ ਕਲਾਂ, ਜੋ ਕਿ ਘਰ 'ਚ ਚਲਦੇ ਕਲੇਸ਼ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਆਪਣੇ ਸਾਈਕਲ 'ਤੇ ਘਰੋਂ ਬਾਜ਼ਾਰ ਆਇਆ ਤੇ ਬੱਧਨੀ ਕਲਾਂ ਦੀ ਨਹਿਰ ਦੇ ਪੁਲ 'ਤੇ ਸਾਈਕਲ ਖੜ੍ਹਾ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ।
ਇਸ ਘਟਨਾ ਦਾ ਪਤਾ ਲੱਗਣ 'ਤੇ ਮ੍ਰਿਤਕ ਦੇ ਵਾਰਿਸਾਂ ਵੱਲੋਂ ਉਸ ਦੀ ਨਹਿਰ 'ਚ ਕਾਫੀ ਤਲਾਸ਼ ਕੀਤੀ ਗਈ ਤੇ ਨਹਿਰ 'ਚੋਂ ਉਸ ਦੀ ਲਾਸ਼ ਮਿਲ ਗਈ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਮ੍ਰਿਤਕ ਦੀ ਪਤਨੀ ਨੀਰੂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਪਤਾ ਲੱਗਾ ਹੈ ਕਿ ਮ੍ਰਿਤਕ 2 ਬੱਚਿਆਂ ਦਾ ਬਾਪ ਸੀ ਤੇ ਉਸ ਦੀ ਉਮਰ ਸਿਰਫ 34 ਸਾਲ ਦੇ ਕਰੀਬ ਸੀ ਇਸ ਦੁਖਦਾਈ ਘਟਨਾਂ ਕਾਰਨ ਉਕਤ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ।


Related News