ਘਰੇਲੂ ਕਲੇਸ਼ ਤੋਂ ਦੁਖੀ 2 ਬੱਚਿਆਂ ਦੇ ਪਿਉ ਵੱਲੋਂ ਖ਼ੁਦਕੁਸ਼ੀ
Sunday, Nov 24, 2019 - 06:22 PM (IST)

ਨਾਭਾ (ਜੈਨ) : ਇਥੋਂ ਦੀ ਕਰਤਾਰ ਕਾਲੋਨੀ ਵਿਚ ਰਹਿੰਦੇ 2 ਬੱਚਿਆਂ ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਮੇਵਾ ਸਿੰਘ ਨੇ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਚੱਲਦਾ ਸੀ। ਮ੍ਰਿਤਕ ਦੀ ਪਤਨੀ ਇਸ ਸਮੇਂ ਪੇਕੇ ਘਰ ਰਹਿੰਦੀ ਹੈ। ਉਸ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ਖਿਲਾਫ਼ ਪੁਲਸ ਕੋਲ ਸ਼ਿਕਾਇਤ ਕੀਤੀ ਸੀ।
ਇਸੇ ਤੋਂ ਪ੍ਰੇਸ਼ਾਨ ਗੁਰਪ੍ਰੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ। ਇਸ ਦੌਰਾਨ ਗੁਆਂਢੀਆਂ ਵਲੋਂ ਗੁਰਪ੍ਰੀਤ ਨੂੰ ਸਿਵਲ ਹਸਪਤਾਲ ਐਮਰਜੈਂਸੀ 'ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੇ ਉਸ ਨੇ ਦਮ ਤੋੜ ਦਿੱਤਾ।