ਜਨਾਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਤੇ ਪਤੀ ਅਤੇ ਸੱਸ ਵਿਰੁੱਧ ਮਾਮਲਾ ਦਰਜ

10/17/2020 6:07:33 PM

ਮਲੋਟ (ਜੁਨੇਜਾ) : ਮਲੋਟ ਸਿਟੀ ਪੁਲਸ ਨੇ ਸਹੁਰੇ ਪਰਿਵਾਰ ਵੱਲੋਂ ਸਤਾਈ ਇਕ ਮਹਿਲਾ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਉਸਦੇ ਪਤੀ ਅਤੇ ਸੱਸ ਵਿਰੁੱਧ ਮੁਕਦਮਾ ਦਰਜ ਕੀਤਾ ਹੈ। ਇਸ ਸਬੰਧੀ ਸਰਬਜੀਤ ਸਿੰਘ ਪੁੱਤਰ ਕਸ਼ਮੀਰੀ ਲਾਲ ਵਾਸੀ ਘੁਮਿਆਰਾ ਨੇ ਸਿਟੀ ਪੁਲਸ ਕੋਲ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਉਸਦੀ ਭੈਣ ਮਨਜੀਤ ਰਾਣੀ ਉਮਰ 37 ਸਾਲ ਦਾ ਵਿਆਹ 14-15 ਸਾਲ ਪਹਿਲਾਂ ਬੱਲੂਆਣਾ ਦੇ ਕੁਲਦੀਪ ਕੁਮਾਰ ਨਾਲ ਹੋਇਆ ਸੀ। ਮਨਜੀਤ ਰਾਣੀ ਦੇ 4ਲੜਕੀਆਂ ਪੈਦਾ ਹੋਣ ਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਸਦੇ ਲੜਕਾ ਕਿਉਂ ਨਹੀਂ ਹੋਇਆ। 

ਬਿਆਨ ਵਿਚ ਕਿਹਾ ਕਿ ਉਸਦੀ ਭੈਣ ਪੇਕੇ ਆਈ ਹੋਈ ਸੀ ਅਤੇ ਉਸਦੇ ਜੀਜੇ ਅਤੇ ਪਰਿਵਾਰਕ ਮੈਂਬਰਾਂ ਨੇ ਇਥੇ ਆਕੇ ਵੀ ਕਿਹਾ ਕਿ ਅਸੀਂ ਤੈਨੂੰ ਵਸਾਉਣਾ ਨਹੀਂ ਚਾਹੁੰਦੇ ਅਤੇ ਤਲਾਕ ਚਾਹੁੰਦੇ ਹਾਂ। ਜਿਸ ਤੋਂ ਪ੍ਰੇਸ਼ਾਨ ਹੋਕੇ ਮਨਜੀਤ ਰਾਣੀ ਨੇ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਇਸ 'ਤੇ ਕਾਰਵਾਈ ਕਰਦਿਆਂ ਸਿਟੀ ਮਲੋਟ ਪੁਲਸ ਨੇ ਮ੍ਰਿਤਕਾ ਦੇ ਪਤੀ ਰਜਿੰਦਰ ਕੁਮਾਰ, ਜੇਠ ਕੁਲਦੀਪ ਕੁਮਾਰ ਅਤੇ ਜੇਠਾਣੀ ਰਾਣੀ ਵਿਰੁੱਧ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।


Gurminder Singh

Content Editor Gurminder Singh