ਅੱਗ ਲੱਗਣ ਨਾਲ ਕਿਸਾਨ ਦੀ 5 ਕਨਾਲ ਗੰਨੇ ਦੀ ਫਸਲ ਸੜ ਕੇ ਹੋਈ ਸੁਆਹ

Thursday, Mar 15, 2018 - 11:05 AM (IST)

ਟਾਂਡਾ ਉੜਮੁੜ(ਪੰਡਿਤ ਵਰਿੰਦਰ, ਮੋਮੀ)— ਟਾਂਡਾ ਦੇ ਪਿੰਡ ਕੁਰਾਲਾ 'ਚ ਅੱਗ ਕਾਰਨ ਪਿੰਡ ਦੇ ਇਕ ਕਿਸਾਨ ਦੀ 5 ਕਨਾਲ ਗੰਨੇ ਦੀ ਫਸਲ ਨਸ਼ਟ ਹੋ ਗਈ। ਅੱਗ ਲੱਗਣ ਦੀ ਇਹ ਘਟਨਾ ਬਿਜਲੀ ਸਵਿੱਚ ਦੀ ਸਪਾਰਕਿੰਗ ਕਰਕੇ ਵਾਪਰੀ। ਅੱਗਜ਼ਨੀ ਦੀ ਘਟਨਾ ਦਾ ਸ਼ਿਕਾਰ ਹੋਏ ਕਿਸਾਨ ਜਰਨੈਲ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ। ਕਿਸਾਨਾਂ ਵੱਲੋਂ ਬੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਿਸ ਕਰਕੇ ਅੱਗ ਦੇ ਫੈਲਣ ਦਾ ਬਚਾਅ ਹੋ ਸਕਿਆ।


Related News