ਰੰਧਾਵਾ ਕਰਨਗੇ ਬਾਦਲ ਵਲੋਂ ਕੱਟੀਆਂ ਜੇਲਾਂ ਦਾ ਹਿਸਾਬ-ਕਿਤਾਬ

Thursday, Nov 15, 2018 - 05:01 PM (IST)

ਰੰਧਾਵਾ ਕਰਨਗੇ ਬਾਦਲ ਵਲੋਂ ਕੱਟੀਆਂ ਜੇਲਾਂ ਦਾ ਹਿਸਾਬ-ਕਿਤਾਬ

ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖ ਪੰਥ ਲਈ 17 ਸਾਲ ਜੇਲਾਂ ਕੱਟਣ ਦਾ ਦਮ ਭਰਨ ਵਾਲੇ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੁਟਕੀ ਲਈ ਹੈ। ਅੰਮ੍ਰਿਤਸਰ 'ਚ ਪਹੁੰਚੇ ਰੰਧਾਵਾ ਨੇ ਕਿਹਾ ਕਿ ਜੇਲਾਂ ਦਾ ਨਾਂ ਲੈ ਕੇ ਬਾਦਲ ਸਾਬ ਰੈਸਟ ਹਾਊਸ 'ਚ ਅਰਾਮ ਫਰਮਾਉਂਦੇ ਰਹੇ। ਇੰਨਾਂ ਹੀ ਨਹੀਂ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਵਲੋਂ ਕੱਟੀਆਂ ਜੇਲਾਂ ਦਾ ਪੂਰਾ ਹਿਸਾਬ-ਕਿਤਾਬ ਕਰਨ ਦੀ ਗੱਲ ਵੀ ਕਹੀ। ਇਸ ਦੇ ਨਾਲ ਹੀ ਰੰਧਾਵਾ ਨੇ ਬਾਦਲ ਨੂੰ ਸਲਾਹ ਦਿੱਤੀ ਕਿ ਹੁਣ ਉਹ ਘਰ ਬੈਠ ਕੇ ਰੱਬ-ਰੱਬ ਕਰਨ ਤੇ ਵਾਹਿਗੁਰੂ ਤੋਂ ਆਪਣੀਆਂ ਭੁੱਲਾਂ ਬਖਸ਼ਾਉਣ। 

ਦੱਸ ਦੇਈਏ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਅਜਨਾਲਾ ਸਹਿਕਾਰੀ ਖੰਡ ਮਿੱਲ 'ਚ ਗੰਨੇ ਦੀ ਪਿੜਾਈ ਦੀ ਸ਼ੁਰੂਆਤ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਸੀਰੇ ਤੋ ਐਥਨੌਲ ਬਣਾ ਕੇ ਪੈਟਰੋਲ ਬਣਾਉਣ ਦੀ ਕੰਪਨੀ ਨਾਲ ਟਾਈਅੱਪ ਕਰਨ ਦੀ ਗੱਲ ਵੀ ਕਹੀ। 


author

Baljeet Kaur

Content Editor

Related News