ਰਾਵੀ ਦਰਿਆ ''ਚ ਅਚਾਨਕ ਪਾਣੀ ਦਾ ਪੱਧਰ ਵਧਿਆ, ਕਿਸ਼ਤੀ ਬੰਦ
Wednesday, Aug 02, 2017 - 01:06 AM (IST)
ਬਹਿਰਾਮਪੁਰ, (ਗੋਰਾਇਆ)– ਕੱਲ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਅਤੇ ਰਣਜੀਤ ਸਾਗਰ ਡੈਮ ਦਾ ਗੇਟ ਖੁੱਲਣ ਕਾਰਨ ਅੱਜ ਦਰਿਆ 'ਚ ਪਾਣੀ ਦਾ ਪੱਧਰ ਅਚਾਨਕ ਵੱਧਣ ਕਾਰਨ ਰਾਵੀ ਦਰਿਆ ਤੋਂ ਪਾਰਲੇ ਪਾਸੇ ਕਰੀਬ ਅੱਧੀ ਦਰਜਨ ਪਿੰਡ ਕੁੱਕਰ, ਚੇਬੇ, ਮੰੰਮੀਆ ਚੱਕਰਾਜਾ, ਭਰਿਆਲ, ਤੂਰ ਆਦਿ ਪਿੰਡਾਂ ਦੇ ਲੋਕਾਂ ਲਈ ਸਵੇਰ ਤੋਂ ਚੱਲਣ ਵਾਲੀ ਕਿਸ਼ਤੀ ਵੀ ਬੰਦ ਹੋ ਗਈ, ਜਿਸ ਕਾਰਨ ਪਾਰਲੇ ਪਾਸੇ ਦੇ ਕੰਮਕਾਰ ਲਈ ਸਵੇਰੇ ਤੋਂ ਆਏ ਹੋਏ ਲੋਕਾਂ ਨੂੰ ਕਈ ਘੰਟੇ ਖੱਜਲ-ਖੁਆਰ ਹੋ ਕੇ ਮੁੜ ਵਾਪਸ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ।ਇਸ ਸੰਬੰਧੀ ਪੱਤਰਕਾਰਾਂ ਦੀ ਟੀਮ ਵੱਲਂੋ ਰਾਵੀ ਦਰਿਆ ਦਾ ਦੌਰਾ ਕਰ ਕੇ ਦਰਿਆ 'ਤੇ ਮੌਜੂਦ ਕਿਸ਼ਤੀ ਦੇ ਮਲਾਹ ਨਛੱਤਰ ਸਿੰਘ ਆਦਿ ਸਮੇਤ ਹੋਰਨਾਂ ਲੋਕਾਂ ਕੋਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ ਤੇ ਲੋਕਾਂ ਦੇ ਆਉਣ-ਜਾਣ ਦੀ ਸਹੂਲਤ ਲਈ ਇਕ ਕਿਸ਼ਤੀ ਦਾ ਸਹਾਰਾ ਹੈ, ਉਹ ਵੀ ਬਿਲਕੁਲ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ।
