ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ

Wednesday, Oct 26, 2022 - 06:26 PM (IST)

ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ

ਮਾਛੀਵਾੜਾ (ਟੱਕਰ, ਸਚਦੇਵਾ) : ਮਾਛੀਵਾੜਾ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸਵਰਨ ਸਿੰਘ ਮਾਂਗਟ ਦੀ ਕੈਨੇਡਾ ਵਿਖੇ ਮੌਤ ਹੋ ਗਈ, ਜਿਨ੍ਹਾਂ ਦੀ ਮ੍ਰਿਤਕ ਦੇਹ ਮੰਗਲਵਾਰ ਮਾਛੀਵਾੜਾ ਵਿਖੇ ਲਿਆਂਦੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਢਿਆਣਾ ਰੋਡ ਦੇ ਨਿਵਾਸੀ ਸਵਰਨ ਸਿੰਘ ਮਾਂਗਟ 4 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਵੈਸਟਰੀਜ ਐਬੌਟਸਫੋਰਡ ਵਿਖੇ ਆਪਣੇ ਪੁੱਤਰ ਨੂੰ ਮਿਲਣ ਗਏ ਸਨ ਪਰ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਭਿਆਨਕ ਹਾਦਸੇ ’ਚ ਮੌਤ

ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸਵਰਨ ਸਿੰਘ ਮਾਂਗਟ ਨੇ ਕਿਸਾਨ ਅੰਦੋਲਨ ਵਿਚ ਵੀ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਦੀ ਮ੍ਰਿਤਕ ਦੇਹ ਲੈ ਕੇ ਮਾਛੀਵਾੜਾ ਪੁੱਜਿਆ, ਜਿਨ੍ਹਾਂ ਦਾ ਭਲਕੇ ਸਥਾਨਕ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News