ਰੱਖੜੀ ਦੀਆਂ ਖ਼ੁਸ਼ੀਆਂ ''ਚ ਪਏ ਵੈਣ, ਛੁੱਟੀ ਆਏ ਬੀ. ਐੱਸ. ਐੱਫ. ਦੇ ਜਵਾਨ ਦੀ ਅਚਾਨਕ ਮੌਤ

Monday, Aug 19, 2024 - 06:22 PM (IST)

ਰੱਖੜੀ ਦੀਆਂ ਖ਼ੁਸ਼ੀਆਂ ''ਚ ਪਏ ਵੈਣ, ਛੁੱਟੀ ਆਏ ਬੀ. ਐੱਸ. ਐੱਫ. ਦੇ ਜਵਾਨ ਦੀ ਅਚਾਨਕ ਮੌਤ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਪਿੰਡ ਫੁੱਲੇਵਾਲਾ ਵਿਚ ਛੁੱਟੀ ਕੱਟਣ ਆਏ ਬੀ. ਐੱਸ. ਐੱਫ. ਦੇ ਜਵਾਨ ਜਗਵਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਗਵਿੰਦਰ ਸਿੰਘ ਦਾ ਅੱਜ ਪਿੰਡ ਫੂਲੇਵਾਲਾ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਤਿਰੰਗੇ ਵਿਚ ਪਈ ਮ੍ਰਿਤਕ ਦੇਹ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਅਤੇ ਹੋਰ ਅਧਿਕਾਰੀਆਂ ਵੱਲੋਂ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਦੱਸ ਦੇਈਏ ਕਿ ਜਗਵਿੰਦਰ ਸਿੰਘ ਫੂਲੇ ਵਾਲਾ ਜੋ ਫਰਵਰੀ 2004 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਬੀ. ਐੱਸ. ਐੱਫ. ਯੂਨਿਟ ਵਿਚ ਰਾਜਿਸਥਾਨ ਦੇ ਬਾਡਮੇਰ 'ਚ ਡਿਊਟੀ ਕਰਦਾ ਸੀ ਜੋ ਬੀਤੇ ਦਿਨੀਂ ਛੁੱਟੀ ਕੱਟਣ ਲਈ ਆਪਣੇ ਪਿੰਡ ਫੂਲੇਵਾਲਾ ਆਇਆ ਹੋਇਆ ਸੀ ਜਿਸ ਦੀ ਅਚਾਨਕ ਹਾਰਟ ਅਟੈਕ ਆਉਣ ਕਾਰਣ ਮੌਤ ਹੋ ਗਈ। 

ਇਹ ਵੀ ਪੜ੍ਹੋ : ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਇਆ ਸਰੀਰ, ਗੁੱਟ 'ਤੇ ਬੰਨ੍ਹੀ ਰਹਿ ਗਈ ਰੱਖੜੀ

ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਜਗਵਿੰਦਰ ਸਿੰਘ ਨੂੰ ਵਿਦਾਈ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਗਵਿੰਦਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।  

ਇਹ ਵੀ ਪੜ੍ਹੋ : ਸਕੂਟਰੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਚੱਲਦੀ ਜੁਪੀਟਰ ਦਾ ਹੋਇਆ ਬਲਾਸਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News