ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ ਤੱਕ...

Thursday, Feb 12, 2026 - 12:52 PM (IST)

ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ ਤੱਕ...

ਟਾਂਡਾ ਉੜਮੁੜ (ਪਰਮਜੀਤ ਮੋਮੀ)- ਜਲੰਧਰ ਪਠਾਨਕੋਟ ਜੰਮੂ ਰੇਲਵੇ ਮਾਰਗ 'ਤੇ ਸਥਿਤ ਟਾਂਡਾ ਨੇੜਲੇ ਇਤਿਹਾਸਕ ਪਿੰਡ ਮੂਨਕਾਂ ਦਾ ਰੇਲਵੇ ਫਾਟਕ ਅਗਲੇ ਦਿਨ 10 ਦਿਨਾਂ ਵਾਸਤੇ ਬੰਦ ਰਹੇਗਾ। ਇਸ ਸਬੰਧੀ ਸੀਨੀਅਰ ਸੈਕਸ਼ਨ ਇੰਜੀਨੀਅਰ ਪੀ.ਵੇ ਮੁਕੇਰੀਆਂ ਵੱਲੋਂ ਜਾਰੀ ਕੀਤੇ ਗਏ ਸੂਚਨਾ ਪੱਤਰ ਅਨੁਸਾਰ ਰੇਲਵੇ ਲਾਈਨ ਦੀ ਨਵੀਂ ਪਟੜੀ ਦੇ ਕਾਰਜ ਦੇ ਚਲਦਿਆਂ ਪਿੰਡ ਮੂਨਕਾਂ ਦਾ ਫਾਟਕ 12 ਫਰਵਰੀ ਤੋਂ 22 ਫਰਵਰੀ ਤੱਕ ਬੰਦ ਰਹੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੇਲਵੇ ਸੈਕਸ਼ਨ ਇੰਜੀਨੀਅਰ ਇੰਚਾਰਜ ਮੁਕੇਰੀਆਂ ਜੇਈ ਧਰਮ ਦੇਵ ਕੁਮਾਰ ਦੱਸਿਆ ਕਿ ਰੇਲਵੇ ਪਟੜੀ ਲਾਈਨ ਦੇ ਨਵੀਨੀਕਰਨ ਕਾਰਜ ਦੇ ਕੰਮ ਨੂੰ ਅੰਜਾਮ ਦੇਣ ਦੇ ਮੱਦੇਨਜ਼ਰ ਵੱਖ-ਵੱਖ ਸ਼ਿਫ਼ਟਾਂ ਵਿੱਚ ਵੱਖ-ਵੱਖ ਫਾਟਕ ਬੰਦ ਕੀਤੇ ਜਾਣਗੇ। ਇਸੇ ਤਹਿਤ ਹੀ ਪਿੰਡ ਮੂਨਕਾਂ ਦਾ ਫਾਟਕ ਕਾਰਜ ਮੁਕੰਮਲ ਹੁਣ ਤੱਕ 12 ਤੋਂ 22 ਫਰਵਰੀ ਤੱਕ ਬੰਦ ਰਹੇਗਾ। 

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਵੱਡੀ ਅਪਡੇਟ! ਹੁਣ ਪਰਿਵਾਰ ਨੂੰ...

PunjabKesari

ਰੇਲਵੇ ਅਧਿਕਾਰੀਆਂ ਨੇ ਐੱਸ. ਡੀ. ਐੱਮ. ਟਾਂਡਾ ਪੁਲਸ ਸਟੇਸ਼ਨ ਟਾਂਡਾ, ਗ੍ਰਾਮ ਪੰਚਾਇਤ ਮੂਨਕ ਖ਼ੁਰਦ, ਮੂਨਕ ਕਲਾਂ ਬੋਲੇਵਾਲ ਹੋਰਨਾਂ ਪਿੰਡਾਂ ਨੂੰ ਸੂਚਨਾ ਜਾਰੀ ਕਰਦੇ ਹੋਏ ਕੀਤੇ ਜਾ ਰਹੇ ਕਾਰਜ ਵਿੱਚ ਸਹਿਯੋਗ ਕਰਨ ਲਈ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪਿੰਡ ਦੇ ਗੁਰੂ ਘਰਾਂ ਵਿੱਚ ਵੀ ਅਨਾਉਂਸਮੈਂਟ ਦੁਆਰਾ ਫਾਟਕ ਬੰਦ ਰਹਿਣ ਸਬੰਧੀ ਸੂਚਨਾ ਜਾਰੀ ਕੀਤੀ ਗਈ ਹੈ।

PunjabKesari

ਦੱਸਣਯੋਗ ਹੈ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਨਗਰ ਮੂਨਕਾਂ ਦਾ ਰੇਲਵੇ ਫਾਟਕ ਜੋ ਪਹਿਲਾਂ ਹੀ ਬੰਦ ਹੋਣ ਦੇ ਕਾਰਨ ਚਰਚਾ ਵਿੱਚ ਰਹਿੰਦਾ ਹੈ ਅਤੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਨਾਲ ਜੋੜਨ ਵਾਲਾ ਇੱਕੋ-ਇੱਕ ਰਸਤਾ ਹੈ ਜੋ ਹੁਣ 10 ਦਿਨਾਂ ਲਈ ਬੰਦ ਰਹੇਗਾ, ਜਿਸ ਕਾਰਨ ਲੋਕਾਂ ਨੂੰ ਬਦਲਵੇਂ ਰਸਤੇ ਮਾਡਲ ਟਾਊਨ ਟਾਂਡਾ ਸੰਪਰਕ ਸੜਕ ਦਾ ਸਹਾਰਾ ਲੈਣਾ ਪਵੇਗਾ ।

PunjabKesari

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ

ਇਥੇ ਇਹ ਵੀ ਦੱਸਣਯੋਗ ਹੈ ਕਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੁਲਾਜ਼ਮ ਵਰਗ ਨਾਲ ਸੰਬੰਧਤ ਰੱਖਦੇ ਹਨ ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਪਿੰਡ ਵਿੱਚ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਇਸ ਰਸਤੇ ਤੋਂ ਗੁਜਰਦੇ ਹਨ ਇਸ ਤੋਂ ਇਲਾਵਾ ਨੇੜਲੇ ਪਿੰਡ ਰਾਜਪੁਰ ਗਹੋਤ, ਲੋਧੀ ਚੱਕ ਕੁਰਾਲਾ ਪਿੰਡਾਂ ਦੇ ਲੋਕ ਵੀ ਇਸ ਸੜਕ ਦੁਆਰਾ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਹਨ।

ਇਹ ਵੀ ਪੜ੍ਹੋ: Punjab: ਕੁੜੀ ਦਾ ਬੇਰਹਿਮੀ ਨਾਲ ਕਤਲ! ਹੋਟਲ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਜਬਰ-ਜ਼ਿਨਾਹ ਦਾ ਖ਼ਦਸ਼ਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News