ਸ਼੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ ''ਚ  650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਸਮਾਗਮਾਂ ਦੀ ਹੋਈ ਆਰੰਭਤਾ

Wednesday, Feb 04, 2026 - 01:46 PM (IST)

ਸ਼੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ ''ਚ  650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਸਮਾਗਮਾਂ ਦੀ ਹੋਈ ਆਰੰਭਤਾ

ਟਾਂਡਾ ਉੜਮੁੜ (ਪਰਮਜੀਤ ਮੋਮੀ)-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਦੇ ਸਬੰਧ 'ਚ ਸ਼੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ ਵਿਖੇ ਸਾਲ ਭਰ ਚੱਲਣ ਵਾਲੇ ਸਮਾਗਮ ਦੀ ਸ਼ੁਰੂਆਤ ਪ੍ਰਬੰਧਕ ਸੇਵਾਦਾਰਾ ਵੱਲੋਂ ਸ਼ਰਧਾ ਸਤਿਕਾਰ ਅਤੇ ਸ਼ਾਨੋ-ਸ਼ੌਕਤ ਨਾਲ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ, ਡਾ. ਬੀ. ਆਰ ਅੰਬੇਡਕਰ ਕਲੱਬ ਦਸ਼ਮੇਸ਼ ਨਗਰ, ਮੀਰਾਬਾਈ ਸਭਾ ਦਸ਼ਮੇਸ਼ ਨਗਰ, ਪ੍ਰਵਾਸੀ ਸੇਵਾਦਾਰਾਂ ਅਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਜੀ ਦੀ ਆਰੰਭਤਾ ਤੋਂ ਪਹਿਲਾਂ ਮੁੱਖ ਸੇਵਾਦਾਰ ਜਗਦੀਸ਼ ਕੁਮਾਰ ਰਿੰਕਾ ਨੇ ਗੁਰੂ ਚਰਨਾਂ ਵਿੱਚ ਸਮਾਗਮ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਜਗਦੀਸ਼ ਕੁਮਾਰ ਰਿੰਕਾ ਅਤੇ ਹੋਰਨਾ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਤੋਂ ਆਰੰਭ ਹੋਏ ਸਮਾਗਮ ਸਾਲ ਭਰ ਚੱਲਣਗੇ ਜਿਸ ਦੌਰਾਨ ਕੁੱਲ੍ਹ 11 ਸ੍ਰੀ ਸਹਿਜ ਪਾਠ ਅਤੇ 5 ਸ੍ਰੀ ਅਖੰਡ ਪਾਠ ਸਾਹਿਬ ਕੀਤੇ ਜਾਣਗੇ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਪੰਜਾਬ ਸਰਕਾਰ 'ਤੇ ਵੋਟਰਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੇ ਦੋਸ਼, PM ਨੂੰ ਲਿਖੀ ਚਿੱਠੀ 
ਸੇਵਾਦਾਰਾਂ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਅਤੇ ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਸਮੁੱਚੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ, ਜਿਸ ਦੌਰਾਨ ਧਾਰਮਿਕ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਵਿਦਵਾਨ ਸੰਤਾਂ ਮਹਾਂ ਪੁਰਸ਼ਾਂ ਤੋਂ ਇਲਾਵਾ ਉੱਚ ਕੋਟੀ ਰਾਗੀ ਢਾਡੀ ਪ੍ਰਚਾਰਕ ਜਥੇ ਬੁਲਾਏ ਜਾਣਗੇ, ਜੋ ਪਵਿੱਤਰ ਸ਼ਬਦ ਕੀਰਤਨ ਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ। 

ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਹੋਰ ਦੱਸਿਆ ਕਿ ਸਮੁੱਚੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਜਾਣਗੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਨਿਰੰਤਰ ਸਾਲ ਭਰ ਜਾਰੀ ਰਹੇਗਾ। ਪ੍ਰਬੰਧਕਾਂ ਨੇ ਹੋਰ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਵੀ ਇਸ ਵਾਰ ਸ੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਟਾਂਡਾ ਸ਼ਹਿਰ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ, ਸੇਵਾ ਸੁਸਾਇਟੀਆਂ ਅਤੇ ਟਾਂਡਾ ਇਲਾਕਾ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਸਜਾਇਆ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ

ਸਮਾਗਮ ਦੌਰਾਨ ਪ੍ਰਬੰਧਕਾਂ ਨੇ ਹੋਰ ਦੱਸਿਆ ਕਿ ਇਹ ਸਮੁੱਚੇ ਸਮਾਗਮ ਵਿੱਚ ਜਿੱਥੇ ਨਗਰ ਦੀਆਂ ਸੰਗਤਾਂ ਦਾ ਯੋਗਦਾਨ ਰਹੇਗਾ ਉੱਥੇ ਹੀ ਵੱਖ-ਵੱਖ ਪ੍ਰਵਾਸੀ ਵੀਰਾਂ ਦਾ ਵੀ ਵਿਸ਼ੇਸ਼ ਯੋਗਦਾਨ ਰਹੇਗਾ।  ਸਮਾਗਮਾਂ ਦੀ ਆਰੰਭਤਾ ਕਰਨ ਸਮੇਂ ਮੁਖ ਸੇਵਾਦਾਰ ਭਾਈ ਜਗਦੀਸ਼ ਕੁਮਾਰ ਰਿੰਕਾ, ਸੁਰਜੀਤ ਸਿੰਘ ਬੈਂਕ ਵਾਲੇ, ਭਾਈ ਦਲਜੀਤ ਸਿੰਘ, ਮਨਦੀਪ ਸਿੰਘ ਦੀਪਾ, ਤਰਸੇਮ ਲਾਲ,  ਦੀਪੂ ਕੈਨੇਡਾ,ਗਗਨਦੀਪ ਕੋਰੀਅਰ , ਪ੍ਰਿੰਸ ਕੋਰੋਟਣੀਆ, ਵਿਜੇ ਕੁਮਾਰ,ਕਸ਼ਮੀਰ ਸਿੰਘ ਅੱਜੂ ਯੂ. ਏ. ਈ. ਮਨਦੀਪ ਦੀਪਾ, ਸ਼ਿੰਦਾ ਇਟਲੀ, ਨੀਰਜ ਕੁਮਾਰ, ਗੁਰਵਿੰਦਰ ਸਿੰਘ ਪੰਜਾਬ ਪੁਲਸ, ਅਮਰੀਕ ਸਿੰਘ, ਸੁਰਜੀਤ ਸਿੰਘ ਬੈਂਕ ਵਾਲੇ, ਜਸਪਾਲ ਰਾਇ ਸ਼ੈਟਰਿੰਗ ਵਾਲੇ, ਮੀਰਾ ਬਾਈ ਸਭਾ ਮਨਜੀਤ ਕੌਰ, ਚਰਨਜੀਤ ਕੌਰ, ਰਵਿੰਦਰ ਕੌਰ, ਸੁਨੀਤਾ ਰਾਣੀ, ਰਾਜਵਿੰਦਰ ਕੌਰ, ਰੋਹਿਤ ਕੁਮਾਰ, ,ਸਾਗਰ ਸਾਬ, ਗੁਰਕੀਰਤ,ਰਵੀ ਕੁਮਾਰ, ਸੀਤਲ ਸਿੰਘ,ਜਗਜੀਤ ਸਿੰਘ ਭੁੱਟਾ, ਮਨੀ ਸ਼ੈਰੀ, ਰਾਹੁਲ, ਫੌਜੀ ਸਰਵਣ ਸਿੰਘ ਤੋ ਇਲਾਵਾ ਨਗਰ ਦੀਆਂ ਹੋਰ ਸੰਗਤਾਂ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਤੰਗਬਾਜ਼ੀ ਕਾਰਨ ਛਿੜੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ! ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News