ਸ਼ੱਕੀ ਹਾਲਾਤ ''ਚ ਵਿਆਹੁਤਾ ਨੇ ਲਿਆ ਫਾਹਾ
Thursday, Aug 24, 2017 - 04:04 AM (IST)
ਲੁਧਿਆਣਾ(ਪੰਕਜ)–ਥਾਣਾ ਮਾਡਲ ਟਾਊਨ ਦੇ ਤਹਿਤ ਪੈਂਦੇ ਮਨਜੀਤ ਨਗਰ 'ਚ ਇਕ ਵਿਆਹੁਤਾ ਮਹਿਲਾ ਵਲੋਂ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਮ੍ਰਿਤਕਾ ਦੇ ਮਾਪਿਆਂ ਦੇ ਬਿਆਨਾਂ 'ਤੇ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਨੀਤਿਕਾ ਦੇ ਰੂਪ ਵਿਚ ਹੋਈ, ਜਿਸਦਾ 13 ਸਾਲ ਪਹਿਲਾਂ ਮਨਜੀਤ ਨਗਰ ਨਿਵਾਸੀ ਅਮਰਜੀਤ ਸਿੰਘ ਦੇ ਨਾਲ ਵਿਆਹ ਹੋਇਆ ਸੀ, ਜੋ ਕਿ ਪਲੰਬਰ ਹੈ। ਦਰਅਸਲ ਅਮਰਜੀਤ ਦਾ ਸਾਰਾ ਪਰਿਵਾਰ ਇਕ ਹੀ ਘਰ 'ਚ ਰਹਿੰਦਾ ਸੀ, ਜਿਸ ਕਾਰਨ ਮ੍ਰਿਤਕਾ ਨਾਖੁਸ਼ ਸੀ। ਮੰਗਲਵਾਰ ਨੂੰ ਜਦ ਉਸ ਦਾ ਪਤੀ ਕੰਮ 'ਤੇ ਗਿਆ ਸੀ ਤੇ ਉਹ ਆਪਣੇ ਕਮਰੇ 'ਚ ਇਕੱਲੀ ਸੀ ਤਾਂ ਉਸ ਸਮੇਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਘਟਨਾ ਦਾ ਪਤਾ ਤਦ ਲੱਗਿਆ ਜਦ ਘਰ ਵਾਲਿਆਂ ਨੇ ਥੋੜ੍ਹੀ ਦੇਰ ਬਾਅਦ ਕਮਰੇ 'ਚ ਜਾ ਕੇ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮ੍ਰਿਤਕਾ ਦੇ ਮਾਪੇ ਪਰਿਵਾਰ ਵੱਲੋਂ ਲਿਖਵਾਏ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
