ਹਾਈ ਕੋਰਟ ਅੱਗੇ ਆਤਮਦਾਹ ਕਰਨ ਵਾਲੇ ਆੜ੍ਹਤੀ ਦੀ ਮੌਤ
Wednesday, Jul 19, 2017 - 02:11 AM (IST)
ਧੂਰੀ(ਸ਼ਰਮਾ)- ਆਪਣੇ ਕੁਝ ਮੁਲਾਜ਼ਮਾਂ ਵੱਲੋਂ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਨ ਤੇ ਪੁਲਸ ਵੱਲੋਂ ਇਨਸਾਫ ਨਾ ਮਿਲਣ 'ਤੇ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਪਹਿਲਾਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਤੇ ਫਿਰ ਕੁਝ ਜ਼ਹਿਰੀਲਾ ਪਦਾਰਥ ਖਾ ਲੈਣ ਦੇ 4 ਦਿਨਾਂ ਬਾਅਦ ਧੂਰੀ ਮੰਡੀ ਦੇ ਉੱਘੇ ਆੜ੍ਹਤੀ ਅਤੇ ਸ਼ੈਲਰ ਮਾਲਕ ਸੁਰਿੰਦਰ ਕੁਮਾਰ ਚਾਂਗਲੀ ਦਾ ਅੱਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਹ ਆਪਣੇ ਨਾਲ ਹੋਏ ਵੱਡੇ ਧੋਖੇ ਦੇ ਸਬੰਧ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮਿਲਣਾ ਚਾਹੁੰਦੇ ਸਨ।
