ਵੀਡੀਓ ਕਾਨਫਰੰਸ ਰਾਹੀਂ ਲੰਗਾਹ ਦੀ ਅਦਾਲਤ ''ਚ ਪੇਸ਼ੀ

Wednesday, Nov 22, 2017 - 07:32 PM (IST)

ਵੀਡੀਓ ਕਾਨਫਰੰਸ ਰਾਹੀਂ ਲੰਗਾਹ ਦੀ ਅਦਾਲਤ ''ਚ ਪੇਸ਼ੀ

ਗੁਰਦਾਸਪੁਰ (ਵਿਨੋਦ) : ਬਲਾਤਕਾਰ ਮਾਮਲੇ ਵਿਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੀਡਿਓ ਕਾਨਫਰੰਸ ਰਾਹੀਂ ਡਿਊਟੀ ਮੈਜਿਸਟ੍ਰੇਟ ਗੁਰਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ੀ ਹੋਈ। ਜੱਜ ਵਲੋਂ ਲੰਗਾਹ ਤੋਂ ਨਿਆਂਇਕ ਹਿਰਾਸਤ ਦੇ ਨਾਲ ਜੁੜੇ ਕੁਝ ਸਵਾਲ ਪੁੱਛਣ ਦੇ ਬਾਅਦ ਉਨ੍ਹਾਂ ਦੀ ਨਿਆਂਇਕ ਹਿਰਾਸਤ ਵਿਚ 14 ਦਿਨ ਦਾ ਵਾਧਾ ਕੀਤਾ ਗਿਆ ਅਤੇ ਹੁਣ ਉਹ 6 ਦਸੰਬਰ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਹੋਣਗੇ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਸੁੱਚਾ ਸਿੰਘ ਲੰਗਾਹ ਖਿਲਾਫ਼ 29 ਸਤੰਬਰ ਨੂੰ ਸਿਟੀ ਗੁਰਦਾਸਪੁਰ ਵਿਚ ਆਈ.ਪੀ.ਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਪੰਜ ਦਿਨ ਭਗੌੜਾ ਰਹਿਣ ਦੇ ਬਾਅਦ ਲੰਗਾਹ ਨੇ ਗੁਰਦਾਸਪੁਰ ਦੀ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ 9 ਦਿਨ ਪੁਲਸ ਰਿਮਾਂਡ ਰਹਿਣ ਤੋਂ ਬਾਅਦ ਲੰਗਾਹ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ ਸੀ। ਲੰਗਾਹ ਨੂੰ ਸੁਰੱਖਿਆ ਕਾਰਨਾਂ ਦੇ ਚਲਦੇ ਕਪੂਰਥਲਾ ਜੇਲ ਵਿਚ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਦੂਰ ਹੋਣ ਕਾਰਨ ਅਤੇ ਸੁਰੱਖਿਆ ਕਾਰਨਾਂ ਦੇ ਚਲਦੇ ਲੰਗਾਹ ਦੀ ਅਦਾਲਤ ਵਿਚ ਪੇਸ਼ੀ ਵੀਡਿਓ ਕਾਨਫਰੰਸ ਰਾਹੀਂ ਕਰਵਾਈ ਗਈ ਹੈ।


Related News