''ਆਪ'' ਪੰਜਾਬ ਦੇ ਆਰ. ਟੀ. ਆਈ. ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

Tuesday, Aug 02, 2016 - 11:33 AM (IST)

ਚੰਡੀਗੜ੍ਹ— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਰ. ਟੀ. ਆਈ. ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਪਾਰਟੀ ਦੇ ਸੂਬਾ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ ਆਰਗੇਨਾਈਜ਼ੇਸ਼ਨ ਇੰਚਾਰਜ ਅਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਲੋਂ ਮਨਜ਼ੂਰ ਕੀਤੀ ਗਈ ਹੈ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਪਾਰਟੀ ਆਰ. ਟੀ. ਆਈ. ਐਕਟ 2005 ਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਗਲਤ ਕੰਮਾਂ, ਭ੍ਰਿਸ਼ਟ ਕਾਰਜਸ਼ੈਲੀ ਅਤੇ ਗੈਰ-ਸੰਵਿਧਾਨਿਕ ਕਾਰਜਾਂ ਦਾ ਖੁਲਾਸਾ ਕਰਨ ਲਈ ਕਰੇਗੀ।
ਆਰ. ਟੀ. ਆਈ. ਵਿੰਗ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਤੇ ਸਹਿ-ਸੰਯੋਜਕ ਦਿਨੇਸ਼ ਚੱਢਾ ਸਮੇਤ ਜਿਨ੍ਹਾਂ 70 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਮੀਤ ਹਾਇਰ, ਜਗਤਾਰ ਐੱਸ. ਰਾਜਲਾ, ਸੁਖਮਨ ਬਲ, ਵਿਕਰਮ ਬਾਜਵਾ, ਸਤਪਾਲ, ਜੇ. ਪੀ. ਸਿੰਘ, ਕੇ. ਐੱਸ. ਗਿੱਲ ਤੇ ਡਾ. ਏ. ਐੱਸ. ਮਾਨ ਨੂੰ ਵਾਈਸ ਪ੍ਰੈਜ਼ੀਡੈਂਟ, ਸਤ ਸਰੂਪ ਸਿੰਘ, ਜੀਵਨਜੋਤ ਕੌਰ, ਪਰਮਜੀਤ ਐੱਸ. ਰੰਧਾਵਾ, ਹਰਮਿਲਾਪ ਗਰੇਵਾਲ, ਕੁਲਦੀਪ ਸਿੰਘ ਤਾਜਪੁਰੀਆ, ਪਰਗਟ ਸਿੰਘ ਭੋਦੀਪੁਰਾ, ਗੋਵਿੰਦਰ ਮਿੱਤਲ, ਸਤਿੰਦਰ ਸਿੱਧੂ, ਮਹਿੰਦਰ ਸਿੰਘ ਗਰੇਵਾਲ, ਚੰਦ ਸਿੰਘ ਤੇ ਗਿਆਨ ਸਿੰਘ ਮੰਗੂ ਨੂੰ ਜਨਰਲ ਸਕੱਤਰ ਬਣਾਉਣ ਤੋਂ ਇਲਾਵਾ 47 ਸੰਯੁਕਤ ਸਕੱਤਰ ਬਣਾਏ ਗਏ ਹਨ, ਜਦਕਿ ਗੁਰਪ੍ਰੀਤ ਸਿੰਘ ਗਰੇਵਾਲ ਨੂੰ ਖਜ਼ਾਨਚੀ ਤੇ ਮਨੀਸ਼ ਕੁਮਾਰ ਨੂੰ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 13 ਜ਼ੋਨ ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ।


Gurminder Singh

Content Editor

Related News