ਮੋਹਾਲੀ : ਕਰਫਿਊ ਡਿਊਟੀ ਖਤਮ ਕਰਕੇ ਘਰ ਪਰਤੇ ਐੱਸ. ਆਈ. ਦੀ ਸ਼ੱਕੀ ਹਾਲਾਤ 'ਚ ਮੌਤ

Saturday, Apr 25, 2020 - 10:19 AM (IST)

ਮੋਹਾਲੀ : ਕਰਫਿਊ ਡਿਊਟੀ ਖਤਮ ਕਰਕੇ ਘਰ ਪਰਤੇ ਐੱਸ. ਆਈ. ਦੀ ਸ਼ੱਕੀ ਹਾਲਾਤ 'ਚ ਮੌਤ

ਮੋਹਾਲੀ (ਰਾਣਾ) : ਇੱਥੇ ਫੇਜ਼-8 ਸਥਿਤ ਪੁਲਸ ਦੀ ਰਿਹਾਇਸ਼ ਸੁਸਾਇਟੀ 'ਚ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ 'ਚ ਗੋਲੀ ਚੱਲਣ ਨਾਲ ਸਬ ਇੰਸਪੈਕਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ (50) ਦੇ ਤੌਰ 'ਤੇ ਕੀਤੀ ਗਈ ਹੈ। ਸਬ ਇੰਸਪੈਕਟਰ ਨੇ ਸੁਸਾਈਡ ਕੀਤਾ ਹੈ ਜਾਂ ਗਲਤੀ ਨਾਲ ਗੋਲੀ ਚੱਲੀ ਹੈ, ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭੁਪਿੰਦਰ ਕਾਫੀ ਸਮੇਂ ਤੋਂ ਪੁਲਸ ਲਾਈਨ 'ਚ ਸੀ।

ਕੋਰੋਨਾ ਮਹਾਂਮਾਰੀ 'ਚ ਉਸ ਦੀ ਡਿਊਟੀ ਪਹਿਲਾਂ ਨਵਾਂਗਾਓਂ ਅਤੇ ਫਿਰ ਥਾਣਾ ਫੇਜ਼-1 ਇਲਾਕੇ 'ਚ ਲੱਗੀ ਸੀ। ਸ਼ੁੱਕਰਵਾਰ ਨੂੰ ਨਾਕੇ ਤੋਂ ਡਿਊਟੀ ਖਤਮ ਕਰਕੇ ਉਹ ਘਰ ਪੁੱਜੇ ਸਨ। ਇਸ ਦੌਰਾਨ ਸਰਵਿਸ ਰਿਵਾਲਵਰ ਵੀ ਉਨ੍ਹਾਂ ਕੋਲ ਸੀ। ਜਦੋਂ ਉਹ ਕੱਪੜੇ ਬਦਲਣ ਲੱਗੇ ਤਾਂ ਇਹ ਘਟਨਾ ਵਾਪਰ ਗਈ। ਸੂਤਰਾਂ ਮੁਤਾਬਕ ਗੋਲੀ ਸਿੱਧਾ ਸਿਰ 'ਚ ਲੱਗੀ ਹੈ। ਭੁਪਿੰਦਰ ਕੁਝ ਸਮੇਂ ਤੋਂ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਬੀਮਾਰ ਸੀ। ਉਨ੍ਹਾਂ ਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ। 
 


author

Babita

Content Editor

Related News