ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
Thursday, Jun 21, 2018 - 01:01 PM (IST)
ਭਵਾਨੀਗੜ੍ਹ (ਵਿਕਾਸ) — ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਭਵਾਨੀਗੜ੍ਹ ਵਿਖੇ ਵੀਰਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਸਬ ਡਵੀਜ਼ਨ ਪੱਧਰ 'ਤੇ ਮਨਾਇਆ ਗਿਆ । ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਯੋਗ ਸਾਧਕਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਐੱਸ.ਡੀ.ਐੱਮ. ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ, ਪ੍ਰਵੇਸ਼ ਗੋਇਲ ਬੀ.ਡੀ.ਪੀ.ਓ, ਡਾ.ਜਤਿੰਦਰ ਸਿੰਘ, ਡਾ.ਪ੍ਰੀਤੀ ਗੁਪਤਾ ਸਮੇਤ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਪ੍ਰੇਮ ਚੰਦ ਗਰਗ, ਪ੍ਰਧਾਨ ਨਗਰ ਕੌਂਸਲ, ਪ੍ਰਦੀਪ ਕੱਦ, ਮਹੇਸ਼ ਕੁਮਾਰ ਅਤੇ ਔਰਤਾਂ ਨੇ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਕੀਤਾ । ਭਾਰਤੀ ਯੋਗ ਸੰਸਥਾਨ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ ਨੇ ਆਏ ਮਹਿਮਾਨਾਂ ਤੇ ਯੋਗ ਸਾਧਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾ.ਗੁਲਜਾਰ ਸਿੰਘ, ਕੁਲਵੰਤ ਸਿੰਘ ਗਰੇਵਾਲ, ਮੇਹਰ ਚੰਦ ਗਰਗ, ਗੁਰਮੀਤ ਦੇਵਾ,ਪਵਨ ਸਿੰਗਲਾ, ਮਹਿੰਦਰ ਸਿੰਘ ਹਾਜ਼ਰ ਸਨ । ਇਸੇ ਤਰ੍ਹਾਂ ਹੋਮਿਓਪੈਥੀ ਡਿਸਪੈਂਸਰੀ ਨਦਾਮਪੁਰ ਵਿਖੇ ਵੀ ਡਾ. ਰਾਜੀਵ ਜਿੰਦੀਆ ਐੱਚ.ਐੱਮ.ਓ. ਦੀ ਅਗਵਾਈ ਹੇਠ ਯੋਗਾ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਜਿੰਦੀਆ ਨੇ ਯੋਗ ਅਭਿਆਸ ਕਰਾਉਂਦਿਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ।
