ਤਲਾਕਸ਼ੁਦਾ ਮਾਪਿਆਂ ਦੇ ਪੜ੍ਹ ਰਹੇ ਬੱਚਿਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

Wednesday, Jul 14, 2021 - 12:22 PM (IST)

ਤਲਾਕਸ਼ੁਦਾ ਮਾਪਿਆਂ ਦੇ ਪੜ੍ਹ ਰਹੇ ਬੱਚਿਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

ਮੋਹਾਲੀ (ਨਿਆਮੀਆਂ) : ਤਲਾਕਸ਼ੁਦਾ ਮਾਤਾ ਜਾਂ ਪਿਤਾ ਦੇ ਨਾਲ ਰਹਿ ਰਹੇ ਬੱਚਿਆਂ ਦੀ ਮੁਸ਼ਕਲ ਨੂੰ ਹੱਲ ਕਰਦੇ ਹੋਏ ਹੁਣ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੇ ਦਾਖ਼ਲਾ ਫਾਰਮਾਂ ਵਿਚ ਮਾਤਾ ਅਤੇ ਪਿਤਾ ਦੋਵਾਂ ਦਾ ਨਾਂ ਭਰਨਾ ਜ਼ਰੂਰੀ ਨਹੀਂ ਹੈ। ਇਸ ਸਬੰਧ ਵਿਚ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਹੁਣ ਸਿਰਫ ਮਾਤਾ ਜਾਂ ਪਿਤਾ ਦਾ ਨਾਂ ਭਰਨ ਦੀ ਛੋਟ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਗਿਆਨੀ ਵੱਲੋਂ 'ਕੋਰੋਨਾ' ਦੀ ਦਵਾਈ ਖੋਜਣ ਦਾ ਦਾਅਵਾ, ਮੰਗੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਡੀ. ਪੀ. ਆਈ. ਸੈਕੰਡਰੀ ਸੁਖਜੀਤਪਾਲ ਸਿੰਘ ਨੇ ਇਸ ਸਬੰਧ ਵਿਚ ਸਮੂਹ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਜਿਸ ਵਿਦਿਆਰਥੀ ਦੇ ਦਾਖ਼ਲਾ ਫਾਰਮ ਵਿਚ ਉਸ ਦੇ ਮਾਤਾ ਜਾਂ ਪਿਤਾ ਦਾ ਇਕੱਲਿਆਂ ਦਾ ਨਾਂ ਲਿਖਿਆ ਹੋਵੇਗਾ, ਉਸ ਨੂੰ ਇਕ ਨਾਮ ਲਿਖੇ ਹੋਣ ਕਰ ਕੇ ਦਾਖ਼ਲਾ ਦੇਣ ਤੋਂ ਮਨ੍ਹਾ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : ਆਮਦਨ ਟੈਕਸ ਵਿਭਾਗ ਖ਼ਿਲਾਫ਼ ਹਾਈਕੋਰਟ ਪੁੱਜੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਦੇ ਧਿਆਨ ਵਿਚ ਇਹ ਗੱਲ ਆਈ ਸੀ ਕਿ ਜਿਹੜੇ ਬੱਚੇ ਆਪਣੇ ਤਲਾਕਸ਼ੁਦਾ ਮਾਤਾ ਜਾਂ ਪਿਤਾ ਕਿਸੇ ਇਕ ਨਾਲ ਰਹਿੰਦੇ ਹਨ ਉਨ੍ਹਾਂ ਨੂੰ ਦੋਵਾਂ ਦੇ ਨਾਂ ਭਰਨ ਵਿਚ ਮੁਸ਼ਕਲ ਆਉਂਦੀ ਸੀ।

ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਜ਼ਬਰਦਸਤ ਮੋੜ, ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ

ਉਨ੍ਹਾਂ ਨੇ ਇਸ ਪੱਤਰ ਵਿਚ ਕਿਹਾ ਹੈ ਕਿ ਹੁਣ ਜੋ ਬੱਚੇ ਕਿਸੇ ਖ਼ਾਸ ਕਾਰਨ ਕਰ ਕੇ ਇਕੱਲੀ ਮਾਂ ਜਾਂ ਇਕੱਲੇ ਪਿਓ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਪਿਓ ਜਾਂ ਮਾਂ ਦਾ ਨਾਂ ਦਾਖ਼ਲਾ ਫ਼ਾਰਮ ਵਿਚ ਭਰਨ ਦੀ ਮਨਜ਼ੂਰੀ ਦੇ ਦਿੱਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News